FacebookTwitterg+Mail

ਦੀਪਿਕਾ ਨਾਲ ਆਯੁਸ਼ਮਾਨ ਨਹੀਂ ਸਗੋਂ ਰਾਜਕੁਮਾਰ ਕਰੇਗਾ ਇਹ ਫਿਲਮ

deepika padukone and rajkummar rao
18 December, 2018 02:42:18 PM

ਮੁੰਬਈ (ਬਿਊਰੋ) : ਕੁਝ ਦਿਨ ਪਹਿਲਾਂ ਹੀ ਮੀਡੀਆ 'ਚ ਖਬਰਾਂ ਆਈਆਂ ਸਨ ਕਿ ਡਾਇਰੈਕਟਰ ਮੇਘਨਾ ਗੁਲਜ਼ਾਰ ਦੀ ਐਸਿਡ ਅਟੈਕ ਸਰਵਾਈਵਰ ਦੀ ਜ਼ਿੰਦਗੀ 'ਤੇ ਬਣ ਰਹੀ ਫਿਲਮ ਲਈ ਦੀਪਿਕਾ ਪਾਦੂਕੋਣ ਨੇ ਹਾਮੀ ਭਰ ਦਿੱਤੀ ਹੈ। ਪਹਿਲਾਂ ਖਬਰਾਂ ਸਨ ਕਿ ਇਸ ਫਿਲਮ 'ਚ ਦੀਪਿਕਾ ਨਾਲ ਆਯੁਸ਼ਮਾਨ ਖੁਰਾਣਾ ਨਜ਼ਰ ਆਉਣਗੇ ਪਰ ਹੁਣ ਖਬਰ ਆਈ ਹੈ ਕਿ ਇਸ ਫਿਲਮ 'ਚ ਆਯੁਸ਼ਮਾਨ ਨਹੀਂ ਸਗੋਂ ਰਾਜਕੁਮਾਰ ਰਾਓ ਨਜ਼ਰ ਆਉਣਗੇ। ਖਬਰਾਂ ਮੁਤਾਬਕ, ਮੇਘਨਾ ਫਿਲਮ ਲਈ ਮੇਲ ਲੀਡ ਐਕਟਰ ਦੀ ਭਾਲ ਕਰ ਰਹੀ ਸੀ ਤੇ ਉਸ ਦੀ ਭਾਲ ਰਾਜਕੁਮਾਰ ਰਾਓ 'ਤੇ ਜਾ ਕੇ ਖਤਮ ਹੋਈ ਹੈ। ਆਪਣੇ ਛੋਟੇ ਜਿਹੇ ਫਿਲਮੀ ਕਰੀਅਰ 'ਚ ਰਾਜਕੁਮਾਰ ਨੇ ਸ਼ਾਨਦਾਰ ਕਿਰਦਾਰ ਨਿਭਾਏ ਹਨ। ਇਸ ਤੋਂ ਖੁਸ਼ ਹੋ ਕੇ ਹੀ ਮੇਘਨਾ ਨੇ ਰਾਜਕੁਮਾਰ ਨੂੰ ਚੁਣਿਆ ਹੈ।


ਦੱਸ ਦੇਈਏ ਕਿ ਰਾਜਕੁਮਾਰ ਨੇ ਇਸ ਫਿਲਮ ਨੂੰ ਸਾਈਨ ਕਰ ਲਿਆ ਹੈ ਅਤੇ ਵਿਆਹ ਤੋਂ ਬਾਅਦ ਦੀਪਿਕਾ ਦੀ ਵੀ ਇਹ ਪਹਿਲੀ ਫਿਲਮ ਹੈ। ਇਸ ਕਰਕੇ ਲੋਕ ਉਸ ਦੀ ਫਿਲਮ ਨੂੰ ਲੈ ਕੇ ਖੂਬ ਉਤਸ਼ਾਹਿਤ ਹਨ। ਉਮੀਦ ਹੈ ਕਿ ਦੋਵਾਂ ਦੀ ਜੋੜੀ ਨੂੰ ਲੋਕ ਖੂਬ ਪਸੰਦ ਕਰਨਗੇ। ਬਸ ਹੁਣ ਇੰਤਜ਼ਾਰ ਹੈ ਫਿਲਮ ਦੀ ਔਫੀਸ਼ੀਅਲ ਅਨਾਉਂਸਮੈਂਟ ਦਾ।


Tags: Deepika Padukone Rajkummar Rao Ayushmann Khurrana Meghna Gulzar Lakshmi Agarwal Stree Acid Attack Survivour

Edited By

Sunita

Sunita is News Editor at Jagbani.