FacebookTwitterg+Mail

ਕਪਿਲ ਦੇਵ ਦੀ ਬਾਇਓਪਿਕ 'ਚ ਰਣਵੀਰ ਤੇ ਦੀਪਿਕਾ ਦੇ ਰੋਮਾਂਸ ਦਾ ਚਰਚਾ

deepika padukone and ranveer singh
08 January, 2019 12:57:22 PM

ਮੁੰਬਈ (ਬਿਊਰੋ) : ਸਾਲ 1983 'ਚ ਭਾਰਤ ਨੇ ਪਹਿਲੀ ਵਾਰ ਕ੍ਰਿਕੇਟ ਦਾ ਵਿਸ਼ਵ ਕੱਪ ਜਿੱਤਿਆ ਸੀ ਅਤੇ ਉਸ ਇਤਿਹਾਸਿਕ ਘਟਨਾ ਨੂੰ ਕੋਈ ਵੀ ਕ੍ਰਿਕੇਟ ਪ੍ਰੇਮੀ ਕਦੇ ਵੀ ਨਹੀਂ ਭੁੱਲ ਸਕਦਾ। ਫਿਲਮ ਵਾਲੇ ਵੀ ਉਸਨੂੰ ਭੁੱਲਣ ਨਹੀਂ ਦੇਣਗੇ ਕਿਉਂਕਿ ਉਸ ਵਿਸ਼ਵ ਜਿੱਤ ਦੀ ਕਹਾਣੀ 'ਤੇ ਫਿਲਮ ਬਣ ਰਹੀ ਹੈ, ਜਿਸ 'ਚ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਨਿਭਾਉਣਗੇ। ਬਾਲੀਵੁੱਡ ਦੀ ਹੌਟ ਜੋੜੀ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਨੂੰ ਆਖਰੀ ਵਾਰ ਸਕ੍ਰੀਨ 'ਤੇ ਇਕ ਹੀ ਫਿਲਮ 'ਚ 2018 'ਚ 'ਪਦਮਾਵਤ' 'ਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੇ ਸਾਲ 2018 'ਚ 14-15 ਨਵੰਬਰ ਨੂੰ ਵਿਆਹ ਕਰਵਾ ਲਿਆ। ਹਾਲ ਹੀ 'ਚ ਰਣਵੀਰ ਦੀ ਫਿਲਮ 'ਸਿੰਬਾ' ਆਈ ਹੈ ਅਤੇ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨਾਲ 'ਗਲੀ ਬੁਆਏ' ਰਿਲੀਜ਼ ਹੋਣ ਵਾਲੀ ਹੈ। ਇਸ ਦੇ ਨਾਲ ਖਬਰਾਂ ਆ ਰਹੀਆਂ ਹਨ ਕਿ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਇਕ ਵਾਰ ਫਿਰ ਸਕ੍ਰੀਨ 'ਤੇ ਰੋਮਾਂਸ ਕਰਦੇ ਨਜ਼ਰ ਆ ਸਕਦੇ ਹਨ। ਜੀ ਹਾਂ, ਖਬਰਾਂ ਹਨ ਕਿ ਰਣਵੀਰ ਸਿੰਘ ਜਲਦ ਹੀ ਕਪਿਲ ਦੇਵ ਦੀ ਬਾਇਓਪਿਕ '83' ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ ਪਰ ਫਿਲਮ ਦੀ ਕਹਾਣੀ ਤੇ ਬਾਕੀ ਚੀਜ਼ਾਂ 'ਤੇ ਵੀ ਹਾਲੇ ਵੀ ਕੰਮ ਚੱਲ ਰਿਹਾ ਹੈ। ਇਸ ਫਿਲਮ 'ਚ ਕਪਿਲ ਦੇਵ ਨਾਲ ਉਸ ਨਾਲ ਸਕ੍ਰੀਨ 'ਤੇ ਕੌਣ ਨਜ਼ਰ ਆਵੇਗੀ, ਇਸ ਦਾ ਐਲਾਨ ਵੀ ਨਹੀਂ ਹੋਇਆ।

 
 
 
 
 
 
 
 
 
 
 
 
 
 

Happy Birthday, Legend! 🙌🏽 #KapilDev @83thefilm @kabirkhankk

A post shared by Ranveer Singh (@ranveersingh) on Jan 6, 2019 at 3:15am PST


ਦੱਸ ਦੇਈਏ ਕਿ ਖਬਰਾਂ ਹਨ ਕਿ ਇਸ ਫਿਲਮ 'ਚ ਦੀਪਿਕਾ ਪਾਦੂਕੋਣ, ਕਪਿਲ ਦੇਵ ਦੀ ਪਤਨੀ ਦਾ ਕਿਰਦਾਰ ਨਿਭਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ 'ਦੀਪਵੀਰ' ਦੇ ਫੈਨਜ਼ ਲਈ ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਕੋਈ ਨਹੀਂ ਹੋ ਸਕਦੀ ਕਿ ਉਹ ਆਪਣੇ ਪਸੰਦੀਦਾ ਸਟਾਰਸ ਨੂੰ ਇਕ ਵਾਰ ਫਿਰ ਸਕ੍ਰੀਨ 'ਤੇ ਕੰਮ ਕਰਦੇ ਦੇਖਣਗੇ। ਹੋ ਸਕਦਾ ਹੈ ਕਿ ਰਣਵੀਰ '83' ਦੀ ਸ਼ੂਟਿੰਗ ਜਨਵਰੀ ਦੇ ਆਖਰੀ ਹਫਤੇ ਤੋਂ ਸ਼ੁਰੂ ਹੋ ਜਾਵੇ।


Tags: Deepika Padukone Ranveer Singh Kapil Dev 83 Indian Cricket Team Kabir Khan 1983 World Cup win

Edited By

Sunita

Sunita is News Editor at Jagbani.