FacebookTwitterg+Mail

ਕੋਂਕਣੀ ਵਿਆਹ 'ਚ ਅਜਿਹਾ ਸੀ ਦੀਪਿਕਾ-ਰਣਵੀਰ ਦਾ ਲੁੱਕ, ਸਾਹਮਣੇ ਆਈ ਪਹਿਲੀ ਤਸਵੀਰ

deepika padukone and ranveer singh
15 November, 2018 02:19:33 PM

ਮੁੰਬਈ(ਬਿਊਰੋ)— ਟਰੈਂਡਿਗ ਕਪੱਲ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਆਫੀਸ਼ੀਅਲ ਇਕ-ਦੂਜੇ ਦੇ ਹੋ ਚੁੱਕੇ ਹਨ। ਇਟਲੀ ਦੇ ਲੇਕ ਕੋਮੋ 'ਚ ਦੋਵਾਂ ਨੇ ਕੱਲ ਯਾਨੀ 14 ਨਵੰਬਰ ਨੂੰ ਕੋਂਕਣੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾ ਲਿਆ ਹੈ। ਨਵੇਂ ਵਿਆਹੇ ਜੋੜੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਤਸਵੀਰ 'ਚ ਰਣਵੀਰ-ਦੀਪਿਕਾ ਦਾ ਮੂੰਹ ਸਾਫ ਦਿਖਾਈ ਨਹੀਂ ਦੇ ਰਿਹਾ।

Punjabi Bollywood Tadka

ਕੋਂਕਣੀ ਵੈਡਿੰਗ ਲਈ ਰਣਵੀਰ ਨੇ ਵ੍ਹਾਈਟ ਕਲਰ ਦੀ ਸ਼ੇਰਵਾਨੀ ਪਾਈ ਸੀ ਤੇ ਦੀਪਿਕਾ ਨੇ ਸਾਊਥ ਇੰਡੀਅਨ ਬ੍ਰਾਈਡਲ ਦੇ ਗੇਟਅੱਪ 'ਚ ਨਜ਼ਰ ਆਈ। ਵ੍ਹਾਈਟ ਸਾੜ੍ਹੀ ਨਾਲ ਦੀਪਿਕਾ ਨੇ ਟ੍ਰਡੀਸ਼ਨਲ ਜੂੜਾ ਬਣਾਇਆ ਹੋਇਆ ਸੀ, ਜੋ ਉਸ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਸੀ।

Punjabi Bollywood Tadka

ਵਿਆਹ ਦੀਆਂ ਕੁਝ ਹੋਰ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਮਹਿਮਾਨ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਰਣਵੀਰ ਸਿੰਘ ਦੇ ਪਿਤਾ ਤੇ ਭੈਣ ਮਹਿਮਾਨਾਂ ਨੂੰ ਵੈਡਿੰਗ ਵੈਨਿਊ ਅੰਦਾਰ ਲੈ ਕੇ ਜਾਂਦੇ ਨਜ਼ਰ ਆ ਰਹੇ ਹਨ। 

Punjabi Bollywood Tadka
ਦੱਸ ਦੇਈਏ ਕਿ ਕੋਂਕਣੀ ਵੈਡਿੰਗ 'ਚ ਵ੍ਹਾਈਟ ਕਲਰ ਦੇ ਫੁੱਲਾਂ ਨਾਲ ਸਜਾਵਟ ਕੀਤੀ ਗਈ ਸੀ। ਇਹ ਫੁੱਲ ਬੇਹੱਦ ਕੀਮਤੀ ਹਨ, ਤਕਰੀਬਨ 8000 ਫੁੱਲਾਂ ਨਾਲ ਪੂਰੇ ਵੈਨਿਊ ਨੂੰ ਸਜਾਇਆ ਗਿਆ ਹੈ।

Punjabi Bollywood Tadka
ਦੱਸਣਯੋਗ ਹੈ ਕਿ 15 ਨਵੰਬਰ ਯਾਨੀ ਅੱਜ ਇਕ ਹੋਰ ਵਿਆਹ ਦੀ ਰਸਮ ਹੋਣ ਵਾਲੀ ਹੈ, ਜਿਸ ਦੀ ਸਜਾਵਟ ਲਈ ਲਾਲ ਰੰਗ ਦੇ ਫੁੱਲਾਂ ਦੀ ਵਰਤੋ ਕੀਤੀ ਜਾਵੇਗੀ। ਇਸ ਲਈ 12 ਫਲੋਰਿਸਟ ਦੀ ਟੀਮ ਕੰਮ ਕਰ ਰਹੀ ਹੈ। ਫੁੱਲਾਂ ਨਾਲ ਸਜਾਵਟ ਦਾ ਕੰਮ 16 ਘੰਟੇ ਤੱਕ ਚੱਲਿਆ। ਇਟਲੀ 'ਚ ਗ੍ਰੈਂਡ ਵਿਆਹ ਤੋਂ ਬਾਅਦ ਦੀਪਵਾਰ ਦਾ ਮੁੰਬਈ ਰਿਸੈਪਸ਼ਨ 28 ਨਵੰਬਰ (ਬੁੱਧਵਾਰ) ਨੂੰ ਹੋਟਲ ਗ੍ਰੈਂਡ ਹਯਾਤ 'ਚ ਹੋਵੇਗਾ, ਜੋ ਕਿ ਰਾਤ 8 ਵਜੇ ਦੇ ਕਰੀਬ ਸ਼ੁਰੂ ਹੋਵੇਗਾ।

Punjabi Bollywood Tadka

ਇਹ ਰਿਸੈਪਸ਼ਨ ਪਾਰਟੀ ਰਣਵੀਰ ਸਿੰਘ ਦੇ ਮਾਤਾ-ਪਿਤਾ ਵਲੋਂ ਰੱਖੀ ਗਈ ਹੈ। ਉਥੇ ਹੀ 21 ਨਵੰਬਰ ਨੂੰ ਦੀਪਿਕਾ ਦੇ ਹੋਮ ਟਾਊਨ ਬੰਗਲੁਰੂ 'ਚ ਰਿਸੈਪਸ਼ਨ ਪਾਰਟੀ ਹੋਵੇਗੀ। ਇਹ ਪਾਰਟੀ ਦੀਪਿਕਾ ਦੇ ਮਾਤਾ-ਪਿਤਾ ਹੋਸਟ ਕਰਨਗੇ।
Punjabi Bollywood Tadka


Tags: Deepika Padukone Ranveer Singh Married Indian Traditions Italy Lake Como

About The Author

sunita

sunita is content editor at Punjab Kesari