FacebookTwitterg+Mail

ਦੀਪਿਕਾ ਤੇ ਰਣਵੀਰ ਨੇ ਇਸ ਤਰ੍ਹਾਂ ਲਏ ਸ਼ਾਨਦਾਰ ਹੋਟਲ ’ਚ ਫੇਰੇ

deepika padukone and ranveer singh
15 November, 2018 01:50:48 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਬੀਤੇ ਦਿਨੀਂ ਕੋਂਕਣੀ ਰੀਤੀ-ਰਿਵਾਜ਼ਾਂ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਅੱਜ ਦੋਵੇਂ ਸਿੰਧੀ ਰੀਤੀ-ਰਿਵਾਜ਼ਾਂ ਨਾਲ ਮੁੜ ਇਕ-ਦੂਜੇ ਦੇ ਹੋ ਜਾਣਗੇ। ਦੱਸ ਦੇਈਏ ਕਿ 15 ਨਵੰਬਰ ਦਾ ਇੰਤਜ਼ਾਮ ਪਹਿਲੇ ਦਿਨ ਤੋਂ ਬਿਲਕੁਲ ਵੱਖਰੇ ਢੰਗ ਨਾਲ ਕੀਤਾ ਜਾ ਰਿਹਾ ਹੈ।

Punjabi Bollywood Tadka

ਰਣਵੀਰ-ਦੀਪਿਕਾ ਦਾ ਵਿਆਹ ਇਟਲੀ ਦੇ ਲੇਕ ਕੋਮੋ 'ਚ ਹੋਇਆ ਹੈ। ਇਹ ਹੋਟਲ ਦੇਖਣ 'ਚ ਕਾਫੀ ਸ਼ਾਨਦਾਰ ਹੈ। ਹਾਲ ਹੀ 'ਚ ਲੇਕ ਕੋਮੋ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ, ਜਿਨ੍ਹਾਂ 'ਚ ਹੋਟਲ ਦੁਲਹਨ ਵਾਂਗ ਸਜਾਇਆ ਹੋਇਆ ਨਜ਼ਰ ਆ ਰਿਹਾ ਹੈ।

Punjabi Bollywood Tadka

ਦੱਸ ਦੇਈਏ ਕਿ ਕੋਂਕਣੀ ਵੈਡਿੰਗ 'ਚ ਵ੍ਹਾਈਟ ਕਲਰ ਦੇ ਫੁੱਲਾਂ ਨਾਲ ਸਜਾਵਟ ਕੀਤੀ ਗਈ ਸੀ। ਇਹ ਫੁੱਲ ਬੇਹੱਦ ਕੀਮਤੀ ਹਨ, ਤਕਰੀਬਨ 8000 ਫੁੱਲਾਂ ਨਾਲ ਪੂਰੇ ਵੈਨਿਊ ਨੂੰ ਸਜਾਇਆ ਗਿਆ ਹੈ।

Punjabi Bollywood Tadka
ਦੱਸਣਯੋਗ ਹੈ ਕਿ 15 ਨਵੰਬਰ ਯਾਨੀ ਅੱਜ ਇਕ ਹੋਰ ਵਿਆਹ ਦੀ ਰਸਮ ਹੋਣ ਵਾਲੀ ਹੈ, ਜਿਸ ਦੀ ਸਜਾਵਟ ਲਈ ਲਾਲ ਰੰਗ ਦੇ ਫੁੱਲਾਂ ਦੀ ਵਰਤੋ ਕੀਤੀ ਜਾਵੇਗੀ। ਇਸ ਲਈ 12 ਫਲੋਰਿਸਟ ਦੀ ਟੀਮ ਕੰਮ ਕਰ ਰਹੀ ਹੈ। ਫੁੱਲਾਂ ਨਾਲ ਸਜਾਵਟ ਦਾ ਕੰਮ 16 ਘੰਟੇ ਤੱਕ ਚੱਲਿਆ।

Punjabi Bollywood Tadka

ਇਟਲੀ 'ਚ ਗ੍ਰੈਂਡ ਵਿਆਹ ਤੋਂ ਬਾਅਦ ਦੀਪਵਾਰ ਦਾ ਮੁੰਬਈ ਰਿਸੈਪਸ਼ਨ 28 ਨਵੰਬਰ (ਬੁੱਧਵਾਰ) ਨੂੰ ਹੋਟਲ ਗ੍ਰੈਂਡ ਹਯਾਤ 'ਚ ਹੋਵੇਗਾ, ਜੋ ਕਿ ਰਾਤ 8 ਵਜੇ ਦੇ ਕਰੀਬ ਸ਼ੁਰੂ ਹੋਵੇਗਾ।

Punjabi Bollywood Tadka

ਇਹ ਰਿਸੈਪਸ਼ਨ ਪਾਰਟੀ ਰਣਵੀਰ ਸਿੰਘ ਦੇ ਮਾਤਾ-ਪਿਤਾ ਵਲੋਂ ਰੱਖੀ ਗਈ ਹੈ। ਉਥੇ ਹੀ 21 ਨਵੰਬਰ ਨੂੰ ਦੀਪਿਕਾ ਦੇ ਹੋਮ ਟਾਊਨ ਬੰਗਲੁਰੂ 'ਚ ਰਿਸੈਪਸ਼ਨ ਪਾਰਟੀ ਹੋਵੇਗੀ। ਇਹ ਪਾਰਟੀ ਦੀਪਿਕਾ ਦੇ ਮਾਤਾ-ਪਿਤਾ ਹੋਸਟ ਕਰਨਗੇ।

Punjabi Bollywood Tadka


Tags: Deepika Padukone Ranveer Singh Married Indian Traditions Italy Lake Como

About The Author

sunita

sunita is content editor at Punjab Kesari