FacebookTwitterg+Mail

ਦੀਪਿਕਾ ਦੀ ਚੁੰਨੀ 'ਤੇ ਕੀ ਲਿਖਿਆ ਸੀ? ਦੂਜਿਆਂ ਤੋਂ ਵੱਖ ਹੈ ਅੰਗੇਜਮੈਂਟ ਰਿੰਗ

deepika padukone and ranveer singh
16 November, 2018 10:42:52 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੀ ਇਟਲੀ ਦੇ ਲੇਕ ਕੋਮੋ 'ਚ ਹੋਏ ਗ੍ਰੈਂਡ ਵਿਆਹ ਦੀਆਂ ਆਫੀਸ਼ੀਅਲ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਨਵੇਂ ਵਿਆਹੇ ਜੋੜੇ ਨੇ ਸਿੰਧੀ ਤੇ ਕੋਂਕਣੀ ਰਸਮ ਦੀ ਇਕ-ਇਕ ਤਸਵੀਰ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਹ ਦੋਵੇਂ ਤਸਵੀਰਾਂ ਸ਼ੇਅਰ ਕਰਦੇ ਹੀ ਵਾਇਰਲ ਹੋ ਗਈਆਂ। ਬਾਲੀਵੁੱਡ ਸਿਤਾਰਿਆਂ ਨੇ ਵੀ ਦੀਪਵੀਰ ਨੂੰ ਵਿਆਹ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਦੀਪਿਕਾ ਦੀ ਵੈਡਿੰਗ ਤਸਵੀਰ ਆਉਣ ਤੋਂ ਬਾਅਦ ਉਸ ਦੀ ਅੰਗੇਜਮੈਂਟ (ਮੰਗਣੀ ਦੀ) ਰਿੰਗ ਤੇ ਵਿਆਹ ਵਾਲੀ ਚੁੰਨੀ ਚਰਚਾ 'ਚ ਬਣੀ ਹੋਈ ਹੈ। 

Punjabi Bollywood Tadka
ਦੱਸ ਦੇਈਏ ਕਿ ਇਟਲੀ 'ਚ ਵਿਆਹ ਤੋਂ ਪਹਿਲਾਂ ਦੀਪਿਕਾ-ਰਣਵੀਰ ਨੇ ਕੋਂਕਣੀ ਰਿਵਾਜ਼ ਨਾਲ ਮੰਗਣੀ ਕੀਤੀ ਸੀ। ਇਸ ਰਸਮ ਨੂੰ ਫੂਲ ਮੁੱਡੀ ਆਖਿਆ ਜਾਂਦਾ ਹੈ। ਸਿੰਧੀ ਬ੍ਰਾਈਡਲ ਲੁੱਕ 'ਚ ਉਸ ਦੀ ਅੰਗੇਜਮੈਂਟ ਰਿੰਗ ਦੀ ਸਾਫ ਝਲਕ ਦੇਖਣ ਨੂੰ ਮਿਲਦੀ ਹੈ। ਦੀਪਿਕਾ ਦੀ ਡਾਇਮੰਡ ਰਿੰਗ ਸਕਵੇਅਰ ਸ਼ੇਪ 'ਚ ਹੈ। ਆਮ ਤੌਰ 'ਤੇ  ਰਾਊਂਡ ਸ਼ੇਪ ਡਾਇਮੰਡ ਰਿੰਗ ਦੇਖੀ ਜਾਂਦੀ ਹੈ। ਇਹ ਸਿੰਗਲ ਸੋਲੀਟੇਅਰ ਸਕਵੇਅਰ ਡਾਇਮੰਡ ਰਿੰਗ ਬੇਸ਼ਕੀਮਤੀ ਹੈ। ਦੀਪਿਕਾ ਪਾਦੂਕੋਣ ਨੇ ਸਿੰਧੀ ਰਸਮ ਦੌਰਾਨ ਹੋਏ ਆਨੰਦ ਕਾਰਜ 'ਚ ਲਾਲ ਚੁੰਨੀ ਲਈ ਹੈ। ਇਹ ਕਾਫੀ ਸਪੈਸ਼ਲ ਹੈ। ਚੁੰਨੀ 'ਚ ਸੰਸਕ੍ਰਿਤ 'ਚ ਮੰਤਰ ਲਿਖੇ ਹੋਏ ਹਨ। ਬਾਰਡਰ ਕੋਲ ''ਸਦਾ ਸੌਭਾਗਿਯਵਤੀ ਭਵ'' ਲਿਖਿਆ ਹੋਇਆ ਹੈ।

Punjabi Bollywood Tadka
ਇਸ ਤਸਵੀਰ 'ਚ ਦੀਪਵੀਰ ਦਾ ਸਿੰਧੀ ਵੈਡਿੰਗ ਲੁੱਕ 'ਚ ਨਜ਼ਰ ਆ ਰਿਹਾ ਹੈ। ਪਿੰਕ ਤੇ ਗੋਲਡਨ ਕਾਂਜੀਵਰਮ ਸ਼ੇਰਵਾਨੀ, ਸਿਰ 'ਤੇ ਸਾਫਾ ਬੰਨ੍ਹੇ ਰਣਵੀਰ ਪੂਰੇ ਰਾਜਸੀ ਠਾਠ-ਬਾਟ 'ਚ ਨਜ਼ਰ ਆ ਰਿਹਾ ਹੈ। ਦੀਪਿਕਾ ਨੇ ਲਾਲ ਰੰਗ ਦਾ ਪਾਰੰਪਰਿਕ ਲਹਿੰਗਾ ਪਾਇਆ ਹੋਇਆ ਹੈ। ਮੱਥੇ 'ਤੇ ਬਿੰਦੀ, ਮਹਿੰਦੀ ਵਾਲੇ ਹੱਥਾਂ 'ਚ ਕਲੀਰੇ ਕਾਪੀ ਖੂਬਸੂਰਤ ਨਜ਼ਰ ਆ ਰਹੇ ਹਨ। ਸਿੰਧੀ ਦੁਲਹਨ ਬਣ ਕੇ ਰਣਵੀਰ ਨਾਲ ਮੰਡਪ 'ਚ ਬੈਠੀ ਦੀਪਿਕਾ ਦੇ ਲੁੱਕ ਨੂੰ ਡਿਜ਼ਾਈਨਰ ਸੱਭਿਆਚੀ ਨੇ ਤਿਆਰ ਕੀਤਾ ਹੈ। ਇਹ ਤਸਵੀਰ ਕੋਂਕਣੀ ਰਿਵਾਜ਼ ਦੌਰਾਨ ਦੀ ਹੈ।

Punjabi Bollywood Tadka

ਰਣਵੀਰ ਨੇ ਚਿੱਟੇ ਰੰਗ ਦਾ ਕੁੜਤਾ ਪਾਇਆ ਹੈ, ਦੀਪਿਕਾ ਗੋਲਡਨ ਕਾਂਜੀਵਰਸ ਸਾੜ੍ਹੀ 'ਚ ਨਜ਼ਰ ਆ ਰਹੀ ਹੈ। ਆਪਣੇ ਲੁੱਕ ਨੂੰ ਟ੍ਰਡੀਸ਼ਨਲ ਟਚ ਦੇਣ ਲਈ ਦੀਪਿਕਾ ਨੇ ਗੋਲਡਨ ਹੈਵੀ ਜਿਊਲਰੀ ਪਾਈ ਹੈ। ਹੱਥ 'ਚ ਪੂਜਾ ਦਾ ਥਾਲ ਲੈ ਕੇ ਦੀਪਿਕਾ ਰਣਵੀਰ ਨੂੰ ਦੇਖ ਕੇ ਹੱਸਦੀ ਨਜ਼ਰ ਆ ਰਹੀ ਹੈ। ਰਣਵੀਰ ਦੇ ਹੱਥ 'ਚ ਦੀਪਿਕਾ ਦਾ ਹਾਰ ਹੈ। ਉਹ ਮਥੇ 'ਤੇ ਪਾਰੰਪਰਿਕ ਪਰਲ ਦੀ ਜਿਊਲਰੀ 'ਚ ਨਜ਼ਰ ਆ ਰਹੇ ਹਨ। ਦੋਵਾਂ ਦੇ ਗਲੇ 'ਚ ਗੁਲਾਬ ਦੇ ਲਾਲ ਫੁੱਲਾਂ ਦੀ ਜੈਮਾਲਾ ਦੇਖ ਕੇ ਸਾਫ ਹੋ ਰਿਹਾ ਹੈ ਕਿ ਤਸਵੀਰ ਜੈਮਾਲਾ ਦੀ ਰਮਸ ਤੋਂ ਬਾਅਦ ਕਲਿੱਕ ਕੀਤੀ ਗਈ ਹੈ।

Punjabi Bollywood Tadka


Tags: Highlights Bridal Chuni Deepika Padukone Ranveer Singh Italy Lake Como Wedding Instagram Bollywood Celebrity

About The Author

sunita

sunita is content editor at Punjab Kesari