FacebookTwitterg+Mail

ਜਾਣੋ ਦੀਪਿਕਾ ਦੀ ਡਾਇਮੰਡ ਰਿੰਗ ਦੀ ਕੀਮਤ ਤੇ ਖਾਸੀਅਤ

deepika padukone and ranveer singh
16 November, 2018 05:01:27 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੇ ਵਿਆਹ ਤੋਂ ਬਾਅਦ ਉਨ੍ਹਾਂ ਦੀ ਆਊਟਫਿੱਟ ਤੇ ਗਹਿਣੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਦੱਸ ਦੇਈਏ ਕਿ ਕੋਂਕਣੀ ਰਸਮ ਨਾਲ ਦੀਪਿਕਾ-ਰਣਵੀਰ ਨੇ ਅੰਗੇਜਮੈਂਟ ਕੀਤੀ ਸੀ। ਇਸ ਦੌਰਾਨ ਜਿਹੜੀ ਡਾਇਮੰਡ ਰਿੰਗ ਰਣਵੀਰ ਨੇ ਦੀਪਿਕਾ ਪਾਈ ਉਸ ਦੀ ਕੀਮਤ ਜਾਣਨ ਨੂੰ ਹਰ ਕੋਈ ਬੇਸਬਰ ਹੈ।

Punjabi Bollywood Tadka

ਦੀਪਿਕਾ ਦੀ ਡਾਇਮੰਡ ਰਿੰਗ ਸਕਵੇਅਰ ਸ਼ੇਪ 'ਚ ਹੈ। ਆਮ ਤੌਰ 'ਤੇ ਰਾਊਂਡ ਸ਼ੇਪ ਡਾਇਮੰਡ ਰਿੰਗ ਦੇਖੀ ਜਾਂਦੀ ਹੈ। ਇਹ ਸਿੰਗਲ ਸੋਲੀਟੇਅਰ ਸਕਵੇਅਰ ਡਾਇਮੰਡ ਰਿੰਗ ਬੇਸ਼ਕੀਮਤੀ ਹੈ। ਉਂਝ ਇਹ ਡਾਇਮੰਡ ਰਿੰਗ ਦੀਪਿਕਾ ਦੇ ਹੱਥਾਂ 'ਚ ਕਾਫੀ ਸੋਹਣੀ ਲੱਗ ਰਹੀ ਹੈ। ਦੱਸ ਦੇਈਏ ਕਿ ਰਣਵੀਰ ਨੇ ਦੀਪਿਕਾ ਲਈ ਇਹ ਡਾਇਮੰਡ ਰਿੰਗ ਕਾਫੀ ਸਮਾਂ ਲੈ ਕੇ ਬਣਵਾਈ ਹੈ।

Punjabi Bollywood Tadka
ਲਗਭਗ 3 ਕਰੋੜ ਦੀ ਹੈ ਇਹ ਡਾਇਮੰਡ ਰਿੰਗ
ਦੀਪਿਕਾ ਦੀ ਇਸ ਡਾਇਮੰਡ ਰਿੰਗ ਦੀ ਕੀਮਤ ਲਗਭਗ 2.7 ਕਰੋੜ ਦੇ ਆਸ-ਪਾਸ ਦੱਸੀ ਜਾ ਰਹੀ ਹੈ। ਇਹ ਸਿੰਗਲ ਸੋਲਿਟੇਅਰ ਸਕਵੇਅਰ ਡਾਇਮੰਡ ਰਿੰਗ ਹੈ, ਜੋ ਕਾਫੀ ਖੂਬਸੂਰਤ ਹੈ। ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਜਿਵੇਂ ਹੀ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ, ਉਹ ਕੁਝ ਹੀ ਪਲਾਂ 'ਚ ਇਹ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਗਈਆਂ। ਇਸ ਜੋੜੀ ਦੇ ਫੈਨਜ਼ ਲਗਭਗ 2 ਦਿਨਾਂ ਤੋਂ ਇਨ੍ਹਾਂ ਤਸਵੀਰਾਂ ਦਾ ਇੰਤਜ਼ਾਰ ਕਰ ਰਹੇ ਸਨ।

Punjabi Bollywood Tadka


Tags: Deepika Padukone Ranveer Singh Bridal Look Engagement Ring Italy Lake Como Wedding Instagram Bollywood Celebrity

About The Author

sunita

sunita is content editor at Punjab Kesari