ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਸੁਪਰਸਟਾਰ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਬੀ-ਟਾਊਨ ਦੀ ਸਭ ਤੋਂ ਖਾਸ ਜੋੜੀ ਹੈ। 14 ਤੇ 15 ਨਵੰਬਰ ਨੂੰ ਹੋਏ ਇਟਲੀ 'ਚ ਗ੍ਰੈਂਡ ਵਿਆਹ ਲਈ ਫੈਨਜ਼ ਕਾਫੀ ਉਤਸ਼ਾਹਿਤ ਸਨ। ਅਜਿਹੇ 'ਚ ਉਹ ਇਸ ਵਿਆਹ ਨਾਲ ਜੁੜੀਆਂ ਜ਼ਿਆਦਾ ਤੋਂ ਜ਼ਿਆਦਾ ਤਸਵੀਰਾਂ ਦੇਖਣਾ ਚਾਹੁੰਦੇ ਹਨ। ਵਿਆਹ ਤੋਂ ਬਾਅਦ ਫਿਲਹਾਲ ਇਹ ਦੋਵੇਂ ਇਟਲੀ 'ਚ ਹੀ ਆਪਣੇ ਪਰਿਵਾਰ ਕੇ ਕਰੀਬੀਆਂ ਨਾਲ ਇੰਜੁਆਏ ਕਰ ਹਨ ਅਤੇ ਵਿਆਹ ਦਾ ਸੈਲੀਬ੍ਰੇਸ਼ਨ ਵੀ ਕਰ ਰਹੇ ਹਨ। ਹਾਲ ਹੀ 'ਚ ਵਿਆਹ ਤੋਂ ਬਾਅਦ ਦੋਵਾਂ ਦੀ ਇਕ ਨਵੀਂ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਰਣਵੀਰ-ਦੀਪਿਕਾ ਨਾਲ ਉਸ ਦੇ ਕਰੀਬੀ ਦੋਸਤ ਵੀ ਨਜ਼ਰ ਆ ਰਹੇ ਹਨ। ਤਸਵੀਰ 'ਚ ਦੀਪਿਕਾ ਪਾਦੂਕੋਣ ਨੇ ਬਲੈਕ ਰੰਗ ਦੀ ਹੈਵੀ ਡਰੈੱਸ ਪਾਈ ਹੈ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਦੂਜੇ ਪਾਸੇ ਰਣਵੀਰ ਸਿੰਘ ਮੈਂਗੋ ਗ੍ਰੀਨ ਕਲਰ ਦੇ ਕੁੜਤੇ ਪਜਾਮੇ ਤੇ ਜੈਕਟ 'ਚ ਨਜ਼ਰ ਆਏ। ਇਸ ਦੌਰਾਨ ਦੋਵੇਂ ਕਾਫੀ ਖੂਬਸੂਰਤ ਲੱਗ ਰਹੇ ਸਨ।
ਦੱਸ ਦੇਈਏ ਕਿ ਦੀਪਿਕਾ ਦੇ ਹੱਠਾਂ ਤੇ ਪੈਰਾਂ 'ਤੇ ਵਿਆਹ ਦੀ ਮਹਿੰਦੀ ਨਜ਼ਰ ਆ ਰਹੀ ਹੈ। ਦੋਵੇਂ ਕਿ-ਦੂਜੇ ਦੇ ਹੋ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਵਿਆਹ ਤੋਂ ਬਾਅਦ ਸੈਲੀਬ੍ਰੇਸ਼ਨ ਦੀ ਇਹ ਨਵੀਂ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦੀਪਿਕਾ-ਰਣਵੀਰ ਨੇ 14 ਨਵੰਬਰ ਨੂੰ ਕੋਂਕਣੀ ਤੇ 15 ਨੂੰ ਨਵੰਬਰ ਸਿੰਧੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰ ਲਈ ਹੈ। ਇਹ ਵਿਆਹ ਇਟਲੀ ਦੇ ਲੇਕ ਕੋਮੋ ਸਥਿਤ ਵੈਨਿਊ 'ਚ ਹੋਇਆ ਹੈ।