FacebookTwitterg+Mail

ਫੇਰਿਆਂ ਤੋਂ ਬਾਅਦ ਪਰਿਵਾਰ ਨਾਲ ਦੀਪਿਕਾ-ਰਣਵੀਰ ਦੀਆਂ ਤਸਵੀਰਾਂ ਵਾਇਰਲ

deepika padukone and ranveer singh
17 November, 2018 12:50:37 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਹਮੇਸ਼ਾ ਲਈ ਇਕ-ਦੂਜੇ ਦੇ ਹੋ ਚੁੱਕੇ ਹਨ। ਇਸ ਜੋੜੇ ਨੇ ਕੋਂਕਣੀ ਅਤੇ ਸਿੰਧੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਹੈ। ਇਹ ਵਿਆਹ ਸੱਤ ਸਮੁੰਦਰ ਪਾਰ ਇਟਲੀ ਦੇ ਲੇਕ ਕੋਮੋ ਹੋਟਲ 'ਚ ਹੋਇਆ ਹੈ।

Punjabi Bollywood Tadka

ਹਾਲ ਹੀ 'ਚ ਦੀਪਿਕਾ-ਰਣਵੀਰ ਦੇ ਵਿਆਹ ਦੀਆਂ ਕੁਝ ਹੋਰ ਤਸਵੀਰਾਂ ਵਾਇਰਲ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਚ ਦੀਪਿਕਾ ਅਤੇ ਰਣਵੀਰ ਆਪਣੇ-ਆਪਣੇ ਰਿਸ਼ਤੇਦਾਰਾਂ ਨਾਲ ਨਜ਼ਰ ਆ ਰਹੇ ਹਨ।

Punjabi Bollywood Tadka

ਦੋਵਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

Punjabi Bollywood Tadka
ਖਬਰਾਂ ਮੁਤਾਬਕ, ਰਣਵੀਰ ਅਤੇ ਦੀਪਿਕਾ ਆਪਣੇ ਪਰਿਵਾਰ ਨਾਲ ਹਾਲੇ ਵੀ ਇਟਲੀ 'ਚ ਹੀ ਹਨ ਅਤੇ ਇਹ ਜੋੜਾ ਆਪਣੇ ਪਰਿਵਾਰ ਨਾਲ ਹੀ ਭਾਰਤ ਵਾਪਸ ਆਵੇਗਾ।

Punjabi Bollywood Tadka

ਦੀਪਿਕਾ-ਰਣਵੀਰ ਨੇ ਬੁੱਧਵਾਰ ਨੂੰ ਕੋਂਕਣੀ ਅਤੇ ਵੀਰਵਾਰ ਨੂੰ ਸਿੰਧੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਹੈ। ਇਸ ਖਾਸ ਮੌਕੇ 'ਤੇ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਸਨ।

Punjabi Bollywood Tadka

ਸੂਤਰਾਂ ਮੁਤਾਬਕ 18 ਨਵੰਬਰ ਨੂੰ ਰਣਵੀਰ-ਦੀਪਿਕਾ ਭਾਰਤ ਵਾਪਸ ਪਰਤ ਆਉਣਗੇ।

Punjabi Bollywood Tadka

ਉਨ੍ਹਾਂ ਦੇ ਵਿਆਹ ਦੀ ਪਹਿਲਾ ਰਿਸੈਪਸ਼ਨ ਪਾਰਟੀ 21 ਨਵੰਬਰ ਨੂੰ ਹੋਵੇਗੀ ਅਤੇ ਦੂਜੀ ਰਿਸੈਪਸ਼ਨ ਪਾਰਟੀ ਮੁਬੰਈ 'ਚ 28 ਨਵੰਬਰ ਨੂੰ ਹੋਵੇਗੀ, ਜਿਸ 'ਚ ਬਾਲੀਵੁੱਡ ਦੇ ਸਿਤਾਰੇ ਦੀਪਿਕਾ ਤੇ ਰਣਵੀਰ ਨੂੰ ਵਿਆਹ ਦੀਆਂ ਵਧਾਈਆਂ ਦੇਣਗੇ।

Punjabi Bollywood Tadka


Tags: Deepika Padukone Ranveer Singh Italy Lake Como Wedding Instagram Bollywood Celebrity

About The Author

sunita

sunita is content editor at Punjab Kesari