FacebookTwitterg+Mail

ਸਹੁਰੇ ਘਰ ਇੰਝ ਹੋਇਆ ਦੀਪਿਕਾ ਦਾ ਗ੍ਰਹਿ ਪ੍ਰਵੇਸ਼, ਦੇਖੋ ਖਾਸ ਤਸਵੀਰਾਂ

deepika padukone and ranveer singh
18 November, 2018 02:00:17 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ  ਤੇ ਰਣਵੀਰ ਸਿੰਘ ਇਟਲੀ ਤੋਂ ਵਾਪਸ ਪਰਤ ਆਏ ਹਨ। ਹਾਲ ਹੀ 'ਚ ਦੀਪਿਕਾ ਪਤੀ ਰਣਵੀਰ ਨਾਲ ਦਾ ਆਪਣੇ ਸਹੁਰੇ ਘਰ ਪਹੁੰਚੀ, ਜਿਥੇ ਉਸ ਦਾ ਸ਼ਾਨਦਾਰ ਸਵਾਗਤ ਹੋਇਆ। ਰਣਵੀਰ ਦੇ ਘਰ ਨੂੰ ਦੀਪਿਕਾ ਲਈ ਦੇ ਸਵਾਗਤ ਲਈ ਖਾਸ ਤਰੀਕੇ ਨਾਲ ਸਜਾਇਆ ਗਿਆ।

Punjabi Bollywood Tadka

ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ 14-15 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ।

Punjabi Bollywood Tadka

ਦੋਵਾਂ ਨੇ ਪਹਿਲਾਂ ਕੋਂਕਣੀ ਤੇ ਫਿਰ ਸਿੰਧੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ। ਹੁਣ ਦੀਪਵੀਰ ਵਿਆਹ ਤੋਂ ਬਾਅਦ ਮੁੰਬਈ ਪਰਤ ਆਏ ਹਨ। ਹਾਲ ਹੀ 'ਚ ਇਨ੍ਹਾਂ ਦੀਆਂ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਦੀਪਿਕਾ ਆਪਣੇ ਸਹੁਰੇ ਘਰ ਜਾ ਕੇ ਰਣਵੀਰ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਇਸ ਦੌਰਾਨ ਦੀਪਿਕਾ ਨੇ ਆਫ ਵ੍ਹਾਈਟ ਕਲਰ ਦੀ ਆਊਟਫਿੱਟ ਪਾਈ ਸੀ, ਜਿਸ ਨਾਲ ਉਸ ਨੇ ਰੈੱਡ ਕਲਰ ਦਾ ਦੁਪੱਟਾ ਕੈਰੀ ਕੀਤਾ ਸੀ।

Punjabi Bollywood Tadka

ਇਸ ਲੁੱਕ 'ਚ ਦੀਪਿਕਾ ਕਾਫੀ ਸ਼ਾਨਦਾਰ ਲੱਗ ਰਹੀ ਸੀ। ਦੂਜੇ ਪਾਸੇ ਰਣਵੀਰ ਸਿੰਘ ਨੇ ਵੀ ਪਤਨੀ ਨਾਲ ਮੈਚਿੰਗ ਆਊਟਫਿੱਟ ਪਾਈ ਸੀ। ਹੱਥਾਂ 'ਚ ਹੱਥ ਪਾ ਕੇ ਇਸ ਕਪੱਲ ਨੇ ਫੋਟੋਗ੍ਰਾਫਰਜ਼ ਨੂੰ ਕਾਫੀ ਪੋਜ਼ ਦਿੱਤੇ।

 Punjabi Bollywood Tadka
ਦੱਸਣਯੋਗ ਹੈ ਕਿ ਅੱਜ ਦੀਪਿਕਾ-ਰਣਵੀਰ ਭਾਰਤ ਪਰਤ ਆਏ ਹਨ। ਹੁਣ ਇਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 21 ਨਵੰਬਰ ਨੂੰ ਬੰਗਲੁਰੂ 'ਚ ਅਤੇ ਇਸ ਤੋਂ ਬਾਅਦ 28 ਨੂੰ ਮੁੰਬਈ 'ਚ ਹੋਵੇਗੀ, ਜਿਸ 'ਚ ਬਾਲੀਵੁੱਡ ਦੀਆਂ ਵੱਡੀਆਂ ਨਾਮੀ ਹਸਤੀਆਂ ਸ਼ਿਰਕਤ ਕਰਨਗੀਆਂ।

Punjabi Bollywood Tadka
 


Tags: Deepika Padukone Ranveer Singh Mumbai Italy Wedding Bhavnani Residence

About The Author

sunita

sunita is content editor at Punjab Kesari