ਨਵੀਂ ਦਿੱਲੀ(ਬਿਊਰੋ)— ਬੀਤੇ ਬੁੱਧਵਾਰ ਨੂੰ ਬੰਗਲੁਰੂ 'ਚ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਰਿਸੈਪਸ਼ਨ ਪਾਰਟੀ ਦਿੱਤੀ। ਇਸ 'ਚ ਸਿਰਫ ਕਰੀਬੀ ਲੋਕ ਹੀ ਸ਼ਾਮਲ ਹੋਏ ਸਨ। ਖੇਡ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਸੀ।
ਪਾਰਟੀ 'ਚ ਨਿਊਲੀਮੈਰਿਡ ਕਪੱਲ ਦਾ ਰਾਇਲ ਅੰਦਾਜ਼ ਦੇਖਣ ਨੂੰ ਮਿਲਿਆ।
ਬੰਗਲੁਰੂ ਤੋਂ ਬਾਅਦ ਕਪੱਲ 28 ਨਵੰਬਰ ਤੇ 1 ਦਸੰਬਰ ਨੂੰ ਮੁੰਬਈ 'ਚ ਰਿਸੈਪਸ਼ਨ ਦੇਵੇਗਾ।
ਹਾਲ ਹੀ 'ਚ ਦੋਵਾਂ ਦੀ ਇਸ ਰਿਸੈਪਸ਼ਨ ਪਾਰਟੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਕਰੀਬੀ ਮੈਂਬਰਾਂ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।