FacebookTwitterg+Mail

'ਛਪਾਕ' ਨੂੰ ਲੈ ਕੇ ਦੀਪਿਕਾ ਨੇ ਸ਼ੇਅਰ ਕੀਤੀ ਸੋਨਮ ਨਾਲ ਤਸਵੀਰ, ਇੰਡਸਟਰੀ 'ਚ ਛਿੜੀ ਚਰਚਾ

deepika padukone and sonam bajwa enjoy a hearty chat
25 December, 2019 04:53:06 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਛਪਾਕ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਸਿਰਫ ਆਮ ਜਨਤਾ ਹੀ ਨਹੀਂ ਸਗੋਂ ਕਈ ਸਿਤਾਰਿਆਂ ਨੇ ਦੀਪਿਕਾ ਪਾਦੂਕੋਣ ਦੇ ਇਸ ਕਿਰਦਾਰ ਦੀ ਤਾਰੀਫ ਕੀਤੀ ਹੈ ਤੇ ਉਨ੍ਹਾਂ 'ਚੋਂ ਇਕ ਹੈ ਪੰਜਾਬੀ ਅਦਾਕਾਰਾ ਸੋਨਮ ਬਾਜਵਾ। ਦਰਅਸਲ, ਦੀਪਿਕਾ ਪਾਦੂਕੋਣ ਨੇ ਹਾਲ ਹੀ 'ਚ ਫਿਲਮ 'ਛਪਾਕ' ਲਈ ਸੋਨਮ ਬਾਜਵਾ ਨਾਲ ਇੰਟਰਵਿਊ ਕੀਤਾ, ਜਿਥੇ ਦੋਵਾਂ ਨੇ ਫਿਲਮਾਂ 'ਤੇ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ 'ਚ ਚੰਗੀ ਬੌਂਡਿੰਗ ਦੇਖਣ ਨੂੰ ਮਿਲੀ। ਦੀਪਿਕਾ ਨਾਲ ਇਸ ਇੰਟਰਵਿਊ ਲਈ ਸੋਨਮ ਨੇ ਵਿਸ਼ੇਸ਼ ਰੂਪ ਤੋਂ ਮੁੰਬਈ ਦਾ ਰੁਖ ਕੀਤਾ। ਦੋਵਾਂ ਨੇ ਇਸ ਮੌਕੇ ਕਾਫੀ ਗੱਲਾਂ ਕੀਤੀਆਂ ਤੇ ਸੋਨਮ ਨੇ ਸ਼ੇਅਰ ਕੀਤਾ ਕਿ ਉਨ੍ਹਾਂ ਨੂੰ ਦੀਪਿਕਾ ਦੀ ਫਿਲਮ 'ਛਪਾਕ' ਦਾ ਟਰੇਲਰ ਕਿਸ ਕਦਰ ਪਸੰਦ ਆਇਆ ਹੈ। ਇਸ ਦੇ ਨਾਲ ਹੀ ਦੀਪਿਕਾ ਦੀ ਬਹੁਤ ਤਾਰੀਫ ਕਰਦੇ ਹੋਏ ਉਸ ਨੂੰ ਇਸ ਸੰਵੇਦਨਸ਼ੀਲ ਵਿਸ਼ੇ ਨੂੰ ਪੇਸ਼ ਕਰਨ ਲਈ ਕਾਫੀ ਸਰਹਾਇਆ।

Punjabi Bollywood Tadka
ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ 'ਛਪਾਕ' ਲਈ ਆਉਣ ਵਾਲੇ ਦਿਨਾਂ 'ਚ ਦੇਸ਼ ਭਰ 'ਚ ਹਰ ਸੈਲੀਬ੍ਰਿਟੀ ਨਾਲ ਮੁਲਾਕਾਤ ਕਰੇਗੀ ਤੇ ਸੋਨਮ ਨਾਲ ਕੀਤੀ ਮੁਲਾਕਾਤ ਵੀ ਇਸੇ ਦਾ ਵੀ ਹਿੱਸਾ ਹੈ। ਦੱਸ ਦਈਏ ਕਿ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਛਪਾਕ' ਨੇ ਆਤਮ ਵਿਸ਼ਵਾਸ ਦੀ ਇਕ ਨਵੀਂ ਲਹਿਰ ਪੈਦਾ ਕਰ ਦਿੱਤੀ ਹੈ ਤੇ ਆਪਣੇ ਦਿਲਚਸਪ ਟਰੇਲਰ ਤੇ ਪੋਸਟਰਾਂ ਨਾਲ ਦਰਸ਼ਕਾਂ ਦਾ ਧਿਆਨ ਆਕਰਸ਼ਿਤ ਕਰਨ 'ਚ ਕਾਮਯਾਬ ਰਹੀ ਹੈ। 'ਛਾਪਕ' ਫਿਲਮ ਇਕ ਐਸਿਡ ਅਟੈਕ ਸਰਵਾਈਵਰ ਦੇ ਜੀਵਨ ਤੇ ਸੰਘਰਸ਼ 'ਤੇ ਆਧਾਰਿਤ ਹੈ, ਜਿਸ ਦਾ ਪ੍ਰਭਾਵਸ਼ਾਲੀ ਟਰੇਲਰ ਤੁਹਾਨੂੰ ਮਹਿਲਾਵਾਂ ਖਿਲਾਫ ਵਧਦੇ ਅਪਰਾਧਾਂ ਪ੍ਰਤੀ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਇਹ ਫਿਲਮ 10 ਜਨਵਰੀ 2020 ਨੂੰ ਰਿਲੀਜ਼ ਹੋ ਰਹੀ ਹੈ।


Tags: Deepika PadukoneSonam BajwaChhapaakInstagramPost ViralPunjabi and Bollywood Celebrity

About The Author

sunita

sunita is content editor at Punjab Kesari