ਜਲੰਧਰ(ਬਿਊਰੋ)— ਬਾਲੀਵੁੱਡ ਸਟਾਰ ਵਰੁਣ ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਅਤੇ ਵਿੱਕੀ ਕੌਸ਼ਲ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੀ ਹੈ। ਇਸ ਡਾਂਸ ਵੀਡੀਓ 'ਚ ਤਿੰਨੋਂ ਬਾਲੀਵੁੱਡ ਕਲਾਕਾਰਾਂ ਨੇ ਬਹੁਤ ਹੀ ਫਨੀ ਅਤੇ ਅਜੀਬੋ – ਗਰੀਬ ਤਰੀਕੇ ਨਾਲ ਡਾਂਸ ਕੀਤਾ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਦੀਪਵੀਰ ਅਤੇ ਫਿਲਮ 'ਉੜੀ' ਦੇ ਅਦਾਕਾਰ ਵਿੱਕੀ ਕੌਸ਼ਲ ਫਿਲਮ 'ਕਲੰਕ' ਦੇ ਗੀਤ 'ਘਰ ਮੋਰੇ ਪਰਦੇਸੀਆਂ' ਅਤੇ 'ਫਰਸਟ ਕਲਾਸ' 'ਤੇ ਜੱਮ ਕੇ ਇੰਜੁਆਏ ਕਰ ਰਹੇ ਹਨ। ਗੀਤ 'ਤੇ ਦੀਪਿਕਾ ਅਤੇ ਵਿੱਕੀ ਕੌਸ਼ਲ ਅਜੀਬੋ–ਗਰੀਬ ਤਰੀਕੇ ਨਾਲ ਕਥਾ ਵਾਚਕ ਕਰਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਰਣਵੀਰ ਸਿੰਘ ਆਪਣੇ ਅੰਦਾਜ਼ 'ਚ ਡਾਂਸ ਕਰ ਰਹੇ ਹਨ।
ਸਭ ਜਾਣਦੇ ਹਨ ਕਿ ਰਣਵੀਰ ਸਿੰਘ ਦਾ ਤਾਂ ਸਟਾਇਲ ਹਮੇਸ਼ਾ ਤੋਂ ਹੀ ਵੱਖਰਾ ਅਤੇ ਅਜੀਬੋ–ਗਰੀਬ ਰਹਿੰਦਾ ਹੈ ਪਰ ਇਸ ਵਾਰ ਦੀਪਿਕਾ ਅਤੇ ਵਿੱਕੀ ਵੀ ਡਿਫਰੈਂਟ ਮੂੜ 'ਚ ਨਜ਼ਰ ਆ ਰਹੇ ਹਨ। ਫੈਨਜ਼ ਇਸ ਡਾਂਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਕੁਮੈਂਟ ਕਰ ਰਹੇ ਹਨ। ਇਕ ਸ਼ਖਸ ਨੇ ਲਿਖਿਆ,''ਇਸ ਗੀਤ 'ਤੇ ਨਾਗਿਨ ਡਾਂਸ ਕੌਣ ਕਰਦਾ ਹੈ ਭਰਾ।''
ਵਰੁਣ ਧਵਨ ਨੇ ਇਸ ਡਾਂਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ,''ਤੁਸੀਂ ਸਾਰੇ ਸੱਚ 'ਚ ਫਰਸਟ ਕਲਾਸ ਹੋ। ਮੈਨੂੰ ਬਹੁਤ ਵਧੀਆ ਲੱਗਦਾ ਹੈ, ਜਦੋਂ ਲੋਕ ਰਾਤੀ ਮੇਰੇ ਗੀਤ 'ਤੇ ਡਾਂਸ ਕਰਦੇ ਹਨ। ਮੇਰਾ ਮਤਲਬ ਹੈ ਕਿ ਦਿਨ 'ਚ ਵੀ ਡਾਂਸ ਕਰਨਾ ਕਾਫੀ ਮਜ਼ੇਦਾਰ ਹੈ ਪਰ ਰਾਤ ਦੀ ਤਾਂ ਗੱਲ ਹੀ ਕੁਝ ਹੋਰ ਹੈ।'' ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਵਰੁਣ ਧਵਨ, ਆਲੀਆ ਭੱਟ, ਮਾਧੁਰੀ ਦੀਕਸ਼ਿਤ, ਸੋਨਾਕਸ਼ੀ ਸਿਨਹਾ, ਆਦਿੱਤਿਆ ਰਾਏ ਕਪੂਰ ਅਤੇ ਸੰਜੇ ਦੱਤ ਸਟਾਰਰ ਫਿਲਮ 'ਕਲੰਕ' 17 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।