FacebookTwitterg+Mail

'ਪਦਮਾਵਤ' ਦੇ ਲੰਬੇ ਵਿਵਾਦ ਤੋਂ ਬਾਅਦ ਹੁਣ ਦੀਪਿਕਾ ਬਣੇਗੀ 'ਅੰਡਰਵਰਲਡ ਡੌਨ'!!

deepika padukone as mafia queen sapna didi
12 January, 2018 10:28:55 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫਿਲਮ 'ਪਦਮਾਵਤ' ਲੰਬੇ ਵਿਵਾਦ ਤੋਂ ਬਾਅਦ ਆਖਿਰਕਾਰ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਪਦਮਾਵਤ' ਤੋਂ ਬਾਅਦ ਦੀਪਿਕਾ ਫਿਲਮਕਾਰ ਵਿਸ਼ਾਲ ਭਾਰਦਵਾਜ ਦੀ ਫਿਲਮ ਵਿੱਚ ਰੁੱਝ ਜਾਵੇਗੀ। ਖਬਰਾਂ ਮੁਤਾਬਕ ਅੰਡਰਵਰਲਡ ਡੌਨ ਸਪਨਾ ਦੀਦੀ ਦੀ ਜ਼ਿੰਦਗੀ 'ਤੇ ਬਣਨ ਵਾਲੀ ਬਾਇਓਪਿਕ ਫਿਲਮ ਵਿੱਚ ਉਨ੍ਹਾਂ ਦੀ ਜੋੜੀ ਇਰਫਾਨ ਖਾਨ ਨਾਲ ਇਕ ਵਾਰ ਫਿਰ ਤੋਂ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਦੋਵੇਂ ਫਿਲਮ 'ਪੀਕੂ' ਵਿੱਚ ਵੀ ਕੰਮ ਕਰ ਚੁੱਕੇ ਹਨ।

Punjabi Bollywood Tadka

ਦੀਪਿਕਾ-ਇਰਫਾਨ ਨੂੰ ਆਪਣੀ ਆਗਾਮੀ ਫਿਲਮ ਵਿੱਚ ਨਿਰਦੇਸ਼ਿਤ ਕਰਨ ਜਾ ਰਹੇ ਫਿਲਮਕਾਰ ਵਿਸ਼ਾਲ ਭਾਰਦਵਾਜ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੋਹਾਂ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ, ਕਿਉਂਕਿ ਉਹ ਉਨ੍ਹਾਂ ਦਾ ਕੰਮ ਬੇਹੱਦ ਪਸੰਦ ਕਰਦੇ ਹਨ। ਫਿਲਮ ਦਾ ਨਾਂ ਹੁਣ ਤੱਕ ਤੈਅ ਨਹੀਂ ਹੋਇਆ ਹੈ। ਫਿਲਮ ਦੇ ਬਾਰੇ ਵਿੱਚ ਵਿਸ਼ਾਲ ਨੇ ਦੱਸਿਆ ਕਿ 'ਮੈਂ ਫਿਲਮ ਦੀ ਕਹਾਣੀ ਇੱਕ ਦੋ ਸਾਲ ਪਹਿਲਾਂ ਲਿਖੀ ਸੀ ਪਰ ਇਸ ਦਾ ਹੁਣ ਮੈਂ ਨਿਰਦੇਸ਼ਨ ਕਰ ਰਿਹਾ ਹਾਂ।

Punjabi Bollywood Tadka
ਮੈਂ ਦੀਪਿਕਾ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ ਕਿਉਂਕਿ ਮੈਂ ਉਨ੍ਹਾਂ ਦਾ ਕੰਮ ਪਸੰਦ ਕਰਦਾ ਹਾਂ। ਉਹ ਇੱਕ ਖੂਬਸੂਰਤ ਅਦਾਕਾਰਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਕੈਮਰਾ ਉਨ੍ਹਾਂ ਨੂੰ ਪਸੰਦ ਕਰਦਾ ਹੈ।''  ਇਸ ਇਵੈਂਟ ਦੌਰਾਨ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਬਾਰੇ ਵਿਸ਼ਾਲ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਅਤੇ ਉਹ ਸਹੀ ਸਮੇਂ 'ਤੇ ਰਿਲੀਜ਼ ਹੋ ਰਹੀ ਹੈ। ਇਸ ਦੇ ਵਿਰੋਧ ਨੂੰ ਲੈ ਕੇ ਉਹ ਕਾਫੀ ਦੁਖੀ ਸਨ।


Tags: Sapna Didi Deepika PadukoneMafia queen PadmavatVishal BhardwajPiku Irrfan Khanਦੀਪਿਕਾ ਪਾਦੂਕੋਣਪਦਮਾਵਤ

Edited By

Chanda Verma

Chanda Verma is News Editor at Jagbani.