FacebookTwitterg+Mail

ਜਦੋਂ ਏਅਰਪੋਰਟ 'ਤੇ ਸੁਰੱਖਿਆ ਗਾਰਡ ਨੇ ਦੀਪਿਕਾ ਕੋਲੋਂ ਮੰਗੀ ID, ਵੀਡੀਓ ਵਾਇਰਲ

deepika padukone asked for id at mumbai airport
23 June, 2019 09:48:40 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਦੀਪਿਕਾ ਦਾ ਚਰਚਾ 'ਚ ਆਉਣ ਦਾ ਕਾਰਨ ਉਨ੍ਹਾਂ ਦੀ ਵਾਇਰਲ ਵੀਡੀਓ ਹੈ। ਇਸ ਵੀਡੀਓ 'ਚ ਦੀਪਿਕਾ ਪਿਤਾ ਪ੍ਰਕਾਸ਼ ਪਾਦੂਕੋਣ ਨਾਲ ਨਜ਼ਰ ਆ ਰਹੀ ਹੈ। ਦੀਪਿਕਾ ਦੇ ਏਅਰਪੋਰਟ 'ਤੇ ਐਂਟਰੀ ਕਰਦੇ ਹੀ ਸਿਕਓਰਿਟੀ ਗਾਰਡ ਨੇ ਅਦਾਕਾਰਾ ਕੋਲੋਂ ਇਕ ਸਵਾਲ ਪੁੱਛਿਆ ਜਿਸ ਕਾਰਨ ਇਹ ਵੀਡੀਓ ਚਰਚਾ 'ਚ ਬਣੀ ਹੋਈ ਹੈ।

 
 
 
 
 
 
 
 
 
 
 
 
 
 

Thy shall always obey rules 👍 #deepikapadukone

A post shared by Viral Bhayani (@viralbhayani) on Jun 21, 2019 at 12:22pm PDT


ਦੀਪਿਕਾ ਨੂੰ ਅਜਿਹਾ ਦੇਖ ਕੇ ਇਕ ਗਾਰਡ ਦੀਪਿਕਾ ਨੂੰ ਆਵਾਜ਼ ਦਿੰਦਾ ਹੈ ਅਤੇ ਦੀਪਿਕਾ ਦਾ ਆਈਡੀ ਪਰੂਫ ਮੰਗਦਾ ਹੈ। ਸਿਕਓਰਿਟੀ ਗਾਰਡ ਦੇ ਆਈਡੀ ਪਰੂਫ ਮੰਗਣ 'ਤੇ ਦੀਪਿਕਾ ਕਹਿੰਦੀ ਹੈ, ਚਾਹੀਦਾ ਹੈ? ਉਦੋਂ ਹੀ ਦੀਪਿਕਾ ਪਰਸ 'ਚੋਂ ਆਈਡੀ ਪਰੂਫ ਕੱਢਦੀ ਹੈ ਅਤੇ ਸੁਰੱਖਿਆ ਗਾਰਡ ਨੂੰ ਦਿਖਾਉਂਦੀ ਹੈ। ਦੀਪਿਕਾ ਅਤੇ ਗਾਰਡ ਦੋਵਾਂ ਦੀ ਗੱਲਬਾਤ ਨੂੰ ਸੋਸ਼ਲ ਮੀਡੀਆ 'ਤੇ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka
ਇਕ  ਯੂਜ਼ਰ ਨੇ ਲਿਖਿਆ,''ਇਹ ਲੋਕ ਆਪਣੀ ਡਿਊਟੀ ਕਰ ਰਹੇ ਹਨ, ਸਾਰਿਆਂ ਨੂੰ ਇਨ੍ਹਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।'' ਉੱਥੇ ਹੀ ਇਕ ਹੋਰ ਨੇ ਲਿਖਿਆ,''ਸੁਰੱਖਿਆ ਗਾਰਡ ਦਾ ਇਹ ਕਦਮ ਤਾਰੀਫ ਲਾਇਕ ਹੈ।'' ਕੰਮ ਦੀ ਗੱਲ ਕਰੀਏ ਤਾਂ ਦੀਪਿਕਾ ਜਲਦ ਹੀ ਫਿਲਮ 'ਛਪਾਕ' 'ਚ ਨਜ਼ਰ ਆਉਣ ਵਾਲੀ ਹੈ।


Tags: Deepika PadukoneIDMumbai AirportVideo ViralBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari