FacebookTwitterg+Mail

ਇੰਡਸਟਰੀ 'ਚ ਹਿੱਟ ਹੋਣ ਲਈ ਦੀਪਿਕਾ ਨੂੰ ਲੋਕਾਂ ਨੇ ਦਿੱਤੀ ਅਜਿਹੀ ਸਰਜਰੀ ਕਰਵਾਉਣ ਦੀ ਸਲਾਹ

deepika padukone breast surgery
29 June, 2018 11:26:58 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅੱਜ ਬਾਲੀਵੁੱਡ ਦੀ ਹਾਈਐਸਡ ਪੇਡ ਅਦਾਕਾਰਾਂ 'ਚ ਗਿਣੀ ਜਾਂਦੀ ਹੈ ਪਰ ਇਕ ਸਮਾਂ ਸੀ ਜਦੋਂ ਉਨ੍ਹਾਂ ਨੇ ਇਸ ਇੰਡਸਟਰੀ 'ਚ ਬਣੇ ਰਹਿਣ ਲਈ ਵੱਖਰੀਆਂ-ਵੱਖਰੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਸਨ। ਦੀਪਿਕਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਕਿਸੇ ਨੇ ਉਸ ਨੂੰ ਬ੍ਰੈਸਟ ਸਰਜਰੀ ਕਰਵਾਉਣ ਦੀ ਸਲਾਹ ਵੀ ਦਿੱਤੀ ਸੀ।
Punjabi Bollywood Tadka
ਇਕ ਮੈਗਜ਼ੀਨ ਨੂੰ ਉਨ੍ਹਾਂ ਨੇ ਦੱਸਿਆ, ''ਮੈਨੂੰ ਲੋਕਾਂ ਕੋਲੋ ਬਹੁਤ ਸਲਾਹਾਂ ਮਿਲੀਆਂ ਸਨ। ਬ੍ਰੈਸਟ ਸਰਜਰੀ ਦੀ, ਬਿਊਟੀ ਕੰਟੈਸਟ 'ਚ ਹਿੱਸਾ ਲੈਣ ਦੀ। ਉਨ੍ਹਾਂ ਨੂੰ ਲੱਗਦਾ ਸੀ ਕਿ ਅਜਿਹਾ ਕਰਨ ਨਾਲ ਮੈਂ ਪ੍ਰੋਡਿਊਸਰਾਂ ਦੀਆਂ ਨਜ਼ਰਾਂ 'ਚ ਆ ਜਾਵੇਗੀ ਤੇ ਹੋ ਸਕਦਾ ਉਹ ਮੈਨੂੰ ਫਿਲਮਾਂ 'ਚ ਕਾਸਟ ਕਰ ਲੈਣਗੇ। ਹਾਲਾਂਕਿ ਮੈਂ ਅਜਿਹਾ ਨਹੀਂ ਕੀਤਾ। 
Punjabi Bollywood Tadka
ਦੱਸਣਯੋਗ ਹੈ ਕਿ 'ਓਮ ਸ਼ਾਤੀ ਓਮ' 'ਚ ਡੈਬਿਊ ਤੋਂ ਬਾਅਦ ਦੀਪਿਕਾ ਦਾ ਕਰੀਅਰ ਲਾਈਨ 'ਤੇ ਚੱਲਣ ਲੱਗਾ। ਕੁਝ ਫਲਾਪ ਫਿਲਮਾਂ ਨੂੰ ਛੱਡ ਦੇਈਏ ਤਾਂ ਉਸ ਦਾ ਹੁਣ ਤੱਕ ਦਾ ਕਰੀਅਰ ਹਿੱਟ ਹੀ ਮੰਨਿਆ ਜਾਵੇਗਾ। ਪਿਛਲੇ ਸਾਲ ਉਸ ਨੇ ਹਾਲੀਵੁੱਡ 'ਚ ਵਿਨ ਡੀਜ਼ਲ ਨਾਲ 'ਟ੍ਰਿਪਲ ਐਕਸ ਰਿਟਰਨ ਆਫ ਐਂਗਜੇਂਡਰ ਕ੍ਰੇਜ਼' ਨਾਲ ਡੈਬਿਊ ਕੀਤਾ ਸੀ।
Punjabi Bollywood Tadka
ਖਬਰਾਂ ਦੀ ਮੰਨੀਏ ਤਾਂ ਉਸ ਨੇ ਸੰਜੇ ਲੀਲਾ ਭੰਸਾਲੀ ਦੀ 'ਪਦਮਾਵਤ' ਲਈ 12 ਕਰੋੜ ਰੁਪਏ ਲਏ ਸਨ। ਹਾਲਾਂਕਿ ਦੀਪਿਕਾ ਨੇ ਇਸ 'ਤੇ ਕੋਈ ਜਵਾਬ ਨਹੀਂ ਦਿੱਤਾ। ਉਸ ਨੇ ਬੱਸ ਇੰਨਾ ਹੀ ਕਿਹਾ ਸੀ ਕਿ ਉਸ ਨੂੰ ਆਪਣੇ ਕੋ-ਸਟਾਰਸ ਰਣਵੀਰ ਸਿੰਘ ਤੇ ਸ਼ਾਹਿਦ ਕਪੂਰ ਤੋਂ ਜ਼ਿਆਦਾ ਫੀਸ ਮਿਲੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Deepika PadukoneBreast SurgeryOm Shanti OmSanjay Leela Bhansali XXX Return of Xander CageBachna Ae HaseenoHousefullPadmaavat

Edited By

Sunita

Sunita is News Editor at Jagbani.