FacebookTwitterg+Mail

ਦੀਪਿਕਾ ਨੇ ਸ਼ੇਅਰ ਕੀਤੀਆਂ ਬਚਪਨ ਦੀਆਂ ਤਸਵੀਰਾਂ

deepika padukone childhood pic
04 November, 2019 02:18:22 PM

ਮੁੰਬਈ(ਬਿਊਰੋ)- ਦੀਪਿਕਾ ਪਾਦੁਕੋਣ ਨੇ ਐਤਵਾਰ ਨੂੰ ਇੰਸਟਾਗ੍ਰਾਮ ’ਤੇ ਆਪਣੇ ਬਚਪਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੀਪਿਕਾ ਵਲੋਂ ਇਹ ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਇਹ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ। ਦੀਪਿਕਾ ਵਲੋਂ ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਫੈਨਜ਼ ਅੰਦਾਜ਼ਾ ਲਗਾ ਰਹੇ ਹਨ ਕਿ ਕਿਤੇ ਇਹ ਉਨ੍ਹਾਂ ਦੀ ਪ੍ਰੈਗਨੈਂਸੀ ਦੇ ਵੱਲ ਇਸ਼ਾਰਾ ਤਾਂ ਨਹੀਂ ਹੈ।

 
 
 
 
 
 
 
 
 
 
 
 
 
 

post diwali celebrations...💤 #diwali

A post shared by Deepika Padukone (@deepikapadukone) on Nov 3, 2019 at 12:35am PDT


ਤਸਵੀਰਾਂ ਵਿਚ ਛੋਟੀ ਦੀਪਿਕਾ ਲੇਟੀ ਹੋਈ ਨਜ਼ਰ ਆ ਰਹੀ ਹੈ। ਦੀਪਿਕਾ ਨੇ ਕੈਪਸ਼ਨ ਵਿਚ ਲਿਖਿਆ ਹੈ, ਦੀਵਾਲੀ ਤੋਂ ਬਾਅਦ ਦਾ ਜਸ਼ਨ। ਫੈਨਜ਼ ਨੇ ਤਸਵੀਰਾਂ ਵਿਚ ਦੀਪਿਕਾ ਦੀ ਮਾਸੂਮੀਅਤ ਅਤੇ ਉਨ੍ਹਾਂ ਦੀ ਕਿਊਟਨੈੱਸ ਦੀ ਤਾਰੀਫ ਕੀਤੀ ਪਰ ਇਸ ਤੋਂ ਵੀ ਜ਼ਿਆਦਾ ਲੋਕਾਂ ਦੀ ਰੁਚੀ ਇਸ ਗੱਲ ਨੂੰ ਜਾਣਨ ਵਿਚ ਰਹੀ ਕਿ ਕੀ ਉਹ ਕੋਈ ਚੰਗੀ ਖਬਰ ਦੇਣ ਵਾਲੀ ਹੈ।

 
 
 
 
 
 
 
 
 
 
 
 
 
 

post diwali celebrations...💤 #diwali

A post shared by Deepika Padukone (@deepikapadukone) on Nov 3, 2019 at 12:35am PDT


ਇਕ ਸੋਸ਼ਲ ਮੀਡਿਆ ਯੂਜ਼ਰ ਨੇ ਲਿਖਿਆ, ਇੰਸ਼ਾਅੱਲਾਹ ਤੁਸੀਂ ਜਲਦ ਹੀ ਮਾਂ ਬਣੋਗੇ। ਇਕ ਯੂਜ਼ਰ ਨੇ ਦੀਪਿਕਾ ਨੂੰ ਪੁੱਛ ਹੀ ਲਿਆ,ਕੀ ਤੁਸੀਂ ਪ੍ਰੈਗਨੈਂਟ ਹੋ? ਤਾਂ ਉਥੇ ਹੀ ਇਕ ਨੇ ਉਨ੍ਹਾਂ ਨੂੰ ਪੁੱਛਿਆ , ਕੀ ਜਲਦ ਹੀ ਚੰਗੀ ਖਬਰ ਆਉਣ ਵਾਲੀ ਹੈ ?


Tags: Deepika PadukoneChildhood PicInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari