FacebookTwitterg+Mail

ਦੀਪਿਕਾ ਨੇ ਰਚਿਆ ਇਤਿਹਾਸ, ਇਸ ਬਰਾਂਡ ਲਈ ਫੋਟੋਸ਼ੂਟ ਕਰਾਉਣ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਬਣੀ

deepika padukone creates history as first bollywood star
24 January, 2020 10:46:46 AM

ਮੁੰਬਈ(ਬਿਊਰੋ)- ਦੀਪਿਕਾ ਪਾਦੁਕੋਣ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀਆਂ ’ਤੇ ਹਨ। ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਵਰਲਡ ਇਕਨਾਮਿਕ ਫੋਰਮ ਵਲੋਂ ‘ਕ੍ਰਿਸਟਲ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਹੁਣ ਦੀਪਿਕਾ ਨੇ ਇਕ ਹੋਰ ਇਤਿਹਾਸ ਰਚਿਆ ਹੈ। ਦਰਅਸਲ ਦੀਪਿਕਾ ਹਿੰਦੀ ਫਿਲਮ ਉਦਯੋਗ ਵੱਲੋਂ ਅੰਤਰਰਾਸ਼ਟਰੀ ਲਗਜ਼ਰੀ ਬਰਾਂਡ ਅਭਿਆਨ ਦਾ ਹਿੱਸਾ ਬਣਨ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਇਸ ਦੀ ਜਾਣਕਾਰੀ ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਦਿੱਤੀ। ਇਸ ਉਪਲਬਧੀ ਲਈ ਦੀਪਿਕਾ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ।


ਦੀਪਿਕਾ ਪ੍ਰੀ-ਫੋਲ 2020 ਅਭਿਆਨ ਵਿਚ ਟਾਪ ਫੈਸ਼ਨ ਬਰਾਂਡ ਲਈ ਸੋਫੀ ਟਰਨਰ, ਏਮਾ ਰੌਬਰਟਸ, ਲੀ ਸੇਯਡੌਕਸ, ਕਲੋ ਗਰੇਸ ਮੋਰੇਟਜ, ਏਲੀਸੀਆ ਵਿਕੇਂਡਰ ਨਾਲ ਨਜ਼ਰ ਆਵੇਗੀ। ਇਸ ਫੋਟੋਸ਼ੂਟ ਵਿਚ ਉਹ ਇਕ ਚੈੱਕ ਡਰੈੱਸ ਨਾਲ ਵਿੰਟਰ ਕੋਟ ਅਤੇ ਬੂਟ ਪਹਿਨੇ ਨਜ਼ਰ ਆ ਰਹੀ ਹੈ। ਇਸ ਪੋਸਟਰ ’ਤੇ ਸਿਰਲੇਖ ਹੈ ‘‘ਡੋਂਟ ਟਰਨ ਅਰਾਊਂਡ’’।

 

ਇਸ ਤੋਂ ਪਹਿਲਾਂ ਦੀਪਿਕਾ ਨੂੰ ਵਰਲਡ ਇਕਨਾਮਿਕ ਫੋਰਮ ਵਲੋਂ ਕ੍ਰਿਸਟਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਦੀਪਿਕਾ ਨੂੰ ਇਹ ਐਵਾਰਡ ਮੈਂਟਲ ਹੈਲਥ ਸੈਕਟਰ 'ਚ ਉਨ੍ਹਾਂ ਦੇ ਸ਼ਲਾਘਾਯੋਗ ਕੰਮ ਲਈ ਦਿੱਤਾ ਗਿਆ।
Punjabi Bollywood Tadka
ਡਬਲਿਊਐੱਚਓ ਦੇ ਡਾਇਰੈਕਟਰ ਨਾਲ ਗੱਲਬਾਤ ਦੌਰਾਨ ਦੀਪਿਕਾ ਨੇ ਆਪਣੇ ਸੰਘਰਸ਼ ਦੇ ਦਿਨਾਂ ਦੇ ਬਾਰੇ ਵਿਚ ਦੱਸਿਆ ਕਿ ਮੈਂ ਉਨ੍ਹਾਂ ਦਿਨੀਂ ਮਾਨਸਿਕ ਰੋਗ ਨਾਲ ਜੂਝ ਰਹੀ ਸੀ ਪਰ ਕਿਸੇ ਨੂੰ ਇਸ ਬਾਰੇ ਵਿਚ ਦੱਸਣਾ ਨਹੀਂ ਚਾਹੁੰਦੀ ਸੀ। ਦੀਪਿਕਾ ਨੇ ਕਿਹਾ ਕਿ ਡਿਪ੍ਰੈਸ਼ਨ ਅਤੇ ਤਨਾਅ ਦੇ ਬਾਰੇ ਵਿਚ ਲੋਕ ਖੁੱਲ੍ਹ ਕੇ ਗੱਲ ਨਹੀਂ ਕਰਦੇ ਹਨ ਪਰ ਇਸ ਨੂੰ ਵੀ ਦੂਜੀ ਬੀਮਾਰੀਆਂ ਦੀ ਤਰ੍ਹਾਂ ਹੀ ਸਮਝਣਾ ਚਾਹੀਦਾ ਹੈ।

 


Tags: Deepika PadukoneCreates HistoryGlobal Louis Vuitton CampaignLuxury Fashion GiantCrystal AwardPhotoshoot

About The Author

manju bala

manju bala is content editor at Punjab Kesari