FacebookTwitterg+Mail

ਦੀਪਿਕਾ ਪਾਦੁਕੋਣ ਦੀ ਡੌਲ ਤੋਂ ਲੈ ਕੇ ਤੈਮੂਰ ਦੇ ਗੁੱਡੇ ਤੱਕ, ਕਾਫੀ ਵਾਇਰਲ ਹੋਏ ਸਿਤਾਰਿਆਂ ’ਤੇ ਬਣੇ ਖਿਡੌਣੇ

deepika padukone dolls range from timor guide viral stars on toys made
06 March, 2020 12:59:18 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਕਈ ਆਨਸਕ੍ਰੀਨ ਕਿਰਦਾਰ ਅਜਿਹੇ ਰਹੇ ਹਨ, ਜੋ ਅਕਸਰ ਚਰਚਾ ਦਾ ਵਿਸ਼ਾ ਬਣੇ ਹਨ। ਦੀਪਿਕਾ ਨੇ ਆਪਣੀ ਐਕਟਿੰਗ ਨਾਲ ਇਨ੍ਹਾਂ ਕਿਰਦਾਰਾਂ ਨੂੰ ਅਮਰ ਕਰ ਦਿੱਤਾ। ਇਕ ਅਜਿਹਾ ਹੀ ਕਿਰਦਾਰ ਹੈ ਫਿਲਮ ‘ਪਦਮਾਵਤ’ ਦਾ। ਫਿਲਮ ‘ਪਦਮਾਵਤ’ ਵਿਚ ਦੀਪਿਕਾ ਪਾਦੁਕੋਣ ਲੀਡ ਕਿਰਦਾਰ ਵਿਚ ਨਜ਼ਰ ਆਈ ਸੀ। ਇਸ ਫਿਲਮ ਵਿਚ ਉਨ੍ਹਾਂ ਦੀ ਐਕਟਿੰਗ ਦੀ ਵੀ ਕਾਫੀ ਤਾਰੀਫ ਹੋਈ ਸੀ। ਦਰਸ਼ਕਾਂ ’ਤੇ ਇਸ ਕਿਰਦਾਰ ਦਾ ਇੰਨਾ ਅਸਰ ਪਿਆ ਕਿ ਉਨ੍ਹਾਂ ਨੇ ਦੀਪਿਕਾ ਦੀ ਡੌਲ ਤੱਕ ਬਣਾ ਦਿੱਤੀ ਹੈ।

ਇਨ੍ਹਾਂ ਸਿਤਾਰਿਆਂ ਦੀ ਵੀ ਬਣ ਚੁੱਕੀ ਹੈ ਡੌਲ

ਦੀਪਿਕਾ ਦੇ ‘ਪਦਮਾਵਤ’ ਕਿਰਦਾਰ ਦੀ ਬਣੀ ਡੌਲ ਦੀ ਕਾਫੀ ਚਰਚਾ ਹੈ। ਦੀਪਿਕਾ ਡੌਲ ਲੁੱਕ ਪਾਉਣ ਵਾਲੀ ਪਹਿਲੀ ਅਦਾਕਾਰਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸ਼ਾਹਰੁਖ ਖਾਨ ਤੋਂ ਲੈ ਕੇ ਰਿਤਿਕ ਰੌਸ਼ਨ ਤੱਕ ਸਾਫਟ ਟੁਆਏ ਦਾ ਰੂਪ ਪਾ ਚੁੱਕੇ ਹਨ। ਫੈਨਜ਼ ਨੇ ਸ਼ਾਹਰੁਖ ਖਾਨ ਦੇ DDLJ ਦੇ ਕਿਰਦਰ ਨੂੰ ਸਾਫਟ ਟੁਆਏ ਦੀ ਸ਼ਕਲ ਵਿਚ ਉਤਾਰਿਆ ਸੀ। ਸ਼ਾਹਰੁਖ ਖਾਨ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਆਪਣੇ ਫੈਨਜ਼ ਨੂੰ ਇੰਨਾ ਪਿਆਰ ਦੇਣ ਲਈ ਧੰਨਵਾਦ ਕਿਹਾ ਸੀ। ਸਟਾਰ ਕਿਡਜ਼ ਵਿਚ ਸਭ ਤੋਂ ਜ਼ਿਆਦਾ ਮਸ਼ਹੂਰ ਤੈਮੂਰ ਅਲੀ ਖਾਨ ਵੀ ਸਾਫਟ ਟੁਆਏ ਦਾ ਰੂਪ ਲੈ ਚੁੱਕੇ ਹਨ। ਤੈਮੂਰ ਅਲੀ ਖਾਨ ਦੀ ਕਿਊਟਨੈੱਸ ਕਰੀਨਾ-ਸੈਫ ਦੇ ਫੈਨਜ਼ ਨੂੰ ਖੂਬ ਪਸੰਦ ਆਉਂਦੀ ਹੈ।


ਸ਼ਾਹਰੁਖ ਖਾਨ ਦਾ ਸਾਫਟ ਟੁਆਏ ਖੁਦ ਵਿਚ ਵੱਖਰਾ ਹੈ। ਸ਼ਾਹਰੁਖ ਖਾਨ ਦੀ ਫਿਲਮ ‘ਦਿਲਵਾਲੇ ਦੁਲਹਨੀਆ ਲੈ ਜਾਏਗੇ’ ਨੂੰ ਦੇਸ਼ ਦੇ ਨਾਲ ਵਿਦੇਸ਼ ਵਿਚ ਦਰਸ਼ਕ ਕਾਫੀ ਪਸੰਦ ਕਰਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੌਰੇ ਦੌਰਾਨ ਸ਼ਾਹਰੁਖ ਦੀ ਇਸ ਫਿਲਮ ਦੀ ਕਾਫੀ ਤਾਰੀਫ ਕੀਤੀ ਸੀ।

ਫਿਲਮ ਵਿਚ ਸ਼ਾਹਰੁਖ ਖਾਨ ਨਾਲ ਲੀਡ ਰੋਲ ਵਿਚ ਕਾਜੋਲ ਸੀ। ਉਥੇ ਹੀ, ਰਿਤਿਕ ਰੌਸ਼ਨ ਦੀ ਫਿਲਮ ‘ਕ੍ਰਿੱਸ਼’ ’ਤੇ ਬਣੇ ਸਾਫਟ ਟੁਆਏ ਦੇ ਵੀ ਵੱਖਰੇ ਮਾਅਨੇ ਹਨ। ਸਾਲ 2006 ਵਿਚ ਰਿਲੀਜ਼ ਹੋਈ ਫਿਲਮ ‘ਕ੍ਰਿੱਸ਼’ ਨੇ ਬਾਕਸ ਆਫਿਸ ’ਤੇ ਕਾਫੀ ਵਧੀਆ ਕਮਾਈ ਕੀਤੀ ਸੀ। ਫਿਲਮ ਵਿਚ ਰਿਤਿਕ ਰੌਸ਼ਨ ਨੇ ਸੁਪਰ ਹੀਰੋ ਦਾ ਕਿਰਦਾਰ ਨਿਭਾਇਆ ਸੀ। ਫਿਲਮ ਦੀ ਤੁਲਣਾ ਹਾਲੀਵੁੱਡ ਫਿਲਮ ‘ਸੁਪਰਮੈਨ’ ਨਾਲ ਹੋਈ ਸੀ।

 

ਇਹ ਵੀ ਪੜ੍ਹੋ: ਨੇਹਾ ਕੱਕੜ ਸਮੇਤ ਇਹ ਅਦਾਕਾਰਾਂ ਹੋ ਚੁੱਕੀਆਂ ਹਨ ਡਿਪ੍ਰੈਸ਼ਨ ਦਾ ਸ਼ਿਕਾਰ


ਰਿਐਲਿਟੀ ਸ਼ੋਅ ਦੇ ਜੇਤੂ ’ਤੇ ਪੱਬ ’ਚ ਹਮਲਾ, ਵੀਡੀਓ ਵਾਇਰਲ


Tags: Deepika PadukoneTaimur Ali KhanShahrukh KhanHritik RoshanDollDonald Trump

About The Author

manju bala

manju bala is content editor at Punjab Kesari