FacebookTwitterg+Mail

ਦੀਪਿਕਾ ਨੇ ਸ਼ਹਿਨਾਜ਼ ਸਮੇਤ ਇਨ੍ਹਾਂ ਮੁਕਾਬਲੇਬਾਜ਼ਾਂ ਨੂੰ ਕਰਵਾਈ ਜੀਪ 'ਚ ਸੈਰ (ਵੀਡੀਓ)

deepika padukone goes for joy ride with contestants in filmcity
11 January, 2020 04:19:13 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਇਸ ਵਾਰ ਵੀਕੈਂਡ ਵਾਰ ਐਪੀਸੋਡ 'ਚ ਦੀਪਿਕਾ ਪਾਦੂਕੋਣ ਆਪਣੀ ਫਿਲਮ 'ਛਪਾਕ' ਦਾ ਪ੍ਰਚਾਰ ਕਰਦੀ ਨਜ਼ਰ ਆਵੇਗੀ। ਦੀਪਿਕਾ ਐਸਿਡ ਅਟੈਕ ਪੀੜਤਾ ਲਕਸ਼ਮੀ ਅਗਰਵਾਲ ਨਾਲ ਘਰ 'ਚ ਐਂਟਰੀ ਕਰੇਗੀ ਤੇ ਕੰਟੈਸਟੈਂਟ ਨਾਲ ਇਕ ਟਾਸਕ ਕਰੇਗੀ। ਇਸ ਤੋਂ ਬਾਅਦ ਜਿੱਤਣ ਵਾਲੀ ਟੀਮ ਨਾਲ ਦੀਪਿਕਾ ਪਾਦੂਕੋਣ ਇਕ ਜੀਪ 'ਚ ਘੁੰਮਦੀ ਨਜ਼ਰ ਆਉਂਦੀ ਹੈ। ਇਹ ਪਹਿਲੀ ਵਾਰ ਹੁੰਦਾ ਹੈ ਕਿ ਘਰ ਦੇ ਕੰਟੈਸਟੈਂਟ ਆਪਣੀ ਜਿੱਤ ਦੀ ਦਾਅਵੇਦਾਰੀ ਵਿਚਕਾਰ ਬਾਹਰ ਘੁੰਮਦੇ ਨਜ਼ਰ ਆਉਂਦੇ ਹਨ। ਖਬਰਾਂ ਮੁਤਾਬਕ ਇਸ ਵੀਕੈਂਡ ਵਾਰ ਐਪੀਸੋਡ 'ਚ ਦੀਪਿਕਾ ਪਾਦੂਕੋਣ ਫਿਲਮ 'ਛਪਾਕ' ਦੇ ਪ੍ਰਚਾਰ ਕਰਨ 'ਬਿੱਗ ਬੌਸ 13' 'ਚ ਆਈ ਹੈ।


ਦੀਪਿਕਾ ਪਾਦੂਕੋਣ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਦੀਪਿਕਾ ਪਾਦੂਕੋਣ ਨੂੰ 'ਬਿੱਗ ਬੌਸ 13' ਦੇ ਕੰਟੈਸਟੈਂਟ ਨਾਲ ਇਕ ਖੁੱਲ੍ਹੀ ਜੀਪ 'ਚ ਘੁਮਦੇ ਦੇਖਿਆ ਜਾ ਸਕਦਾ ਹੈ। ਦੀਪਿਕਾ ਪਾਦੂਕੋਣ ਦੀ ਫਿਲਮ 'ਛਪਾਕ' ਹਾਲ ਹੀ 'ਚ ਰਿਲੀਜ਼ ਹੋਈ ਹੈ ਤੇ ਫਿਲਮ ਕਾਫੀ ਲੋਕਾਂ ਨੂੰ ਪਸੰਦ ਆਈ ਹੈ। ਜੀਪ ਰਾਈਡ 'ਚ ਮਾਹਿਰਾ ਸ਼ਰਮਾ, ਆਰਤੀ ਸਿੰਘ, ਵਿਸ਼ਾਲ ਆਦਿਤਿਆ ਸਿੰਘ ਤੇ ਸ਼ਹਿਨਾਜ਼ ਕੌਰ ਗਿੱਲ ਨਜ਼ਰ ਆਉਂਦੇ ਹਨ।

 


Tags: Bigg Boss 13Salman KhanWeekend Ka VaarDeepika PadukoneLaxmi AgarwalChhapaakVikrant MasseyShehnaz Kaur GillConstant Take RideSiddharth ShuklaParas ChhabraMahira SharmaRashami Desai

About The Author

sunita

sunita is content editor at Punjab Kesari