FacebookTwitterg+Mail

ਸ਼ੋਅ ਦੌਰਾਨ ਭਾਵੁਕ ਹੋਈ ਦੀਪਿਕਾ, ਵੀਡੀਓ ਵਾਇਰਲ

deepika padukone is in tears as dance
27 December, 2019 01:24:09 PM

ਮੁੰਬਈ(ਬਿਊਰੋ)- ਦੀਪਿਕਾ ਪਾਦੁਕੋਣ ਉਂਝ ਤਾਂ ਕਾਫੀ ਸਟਰਾਂਗ ਮੰਨੀ ਜਾਂਦੀ ਹੈ ਪਰ ਇਮੋਸ਼ਨਲ ਮੋਮੈਂਟਸ ਸਾਹਮਣੇ ਆਉਣ ’ਤੇ ਉਹ ਵੀ ਆਪਣੇ ਹੰਝੂਆਂ ਨੂੰ ਰੋਕ ਨਹੀਂ ਪਾਉਂਦੀ। ਇਸ ਵਾਰ ਜਦੋਂ ਉਹ ਫਿਲਮ ‘ਛਪਾਕ’ ਦੇ ਪ੍ਰਮੋਸ਼ਨ ਲਈ ਡਾਂਸ ਰਿਐਲਟੀ ਸ਼ੋਅ ‘ਡਾਂਸ ਪਲੱਸ 5’ ਵਿਚ ਪਹੁੰਚੀ ਤਾਂ ਕੁੱਝ ਅਜਿਹਾ ਹੋਇਆ ਕਿ ਉਹ ਆਪਣੇ ਹੰਝੂਆਂ ਨੂੰ ਰੋਕ ਨਾ ਸਕੀ। ਦਰਅਸਲ ਜਦੋਂ ਦੀਪਿਕਾ ਸ਼ੋਅ ਵਿਚ ਗਈ ਤਾਂ ਉੱਥੇ ਮੁਕਾਬਲੇਬਾਜ਼ਾਂ ਨੇ ਉਨ੍ਹਾਂ ਲਈ ਖਾਸ ਪਰਫਾਰਮੈਂਸ ਤਿਆਰ ਕੀਤੀ ਸੀ। ਦੀਪਿਕਾ ਦੇ ਕਰੀਅਰ ਦੀ ਜਰਨੀ ਨੂੰ ਸ਼ੁਰੂ ਤੋਂ ਲੇਟੈਸਟ ਫਿਲਮਾਂ ਤੱਕ ਦਿਖਾਉਣ ਲਈ ਉਨ੍ਹਾਂ ਨੇ ਅਦਾਕਾਰਾ ਦੇ ਕਰੀਅਰ ਦੇ ਹਿੱਟ ਗੀਤਾਂ ’ਤੇ ਪਰਫਾਰਮ ਕੀਤਾ। ਡਾਂਸ ਰਾਹੀਂ ਆਪਣੇ ਕਰੀਅਰ ਦੀ ਜਰਨੀ ਨੂੰ ਦੇਖ ਦੀਪਿਕਾ ਖੁੱਦ ਨੂੰ ਇਮੋਸ਼ਨਲ ਹੋਣ ਤੋਂ ਰੋਕ ਨਾ ਸਕੀ ਅਤੇ ਉਹ ਪਰਫਾਰਮੈਂਸ ਦੇਖਦੇ-ਦੇਖਦੇ ਹੀ ਰੋਣ ਲੱਗੀ। ਉਨ੍ਹਾਂ ਨੇ ਆਪਣੀ ਸੀਟ ’ਤੇ ਖੜ੍ਹੇ ਹੋ ਕੇ ਸਾਰਿਆਂ ਦਾ ਧੰਨਵਾਦ ਕੀਤਾ।


ਇਸ ਪਲ ਨਾਲ ਜੁੜੇ ਵੀਡੀਓਜ਼ ਨੂੰ ਚੈਨਲ ਨੇ ਸੋਸ਼ਲ ਮੀਡੀਆ ’ਤੇ ਵੀ ਸ਼ੇਅਰ ਕੀਤਾ ਹੈ। ਵੀਡੀਓ ਵਿਚ  ਦੀਪਿਕਾ ਕਹਿ ਰਹੀ ਹੈ,‘‘ਅੱਜ-ਤਕ ਆਪਣੇ ਪੂਰੇ ਕਰੀਅਰ ਦੇ ਬਾਰੇ ਮੈਂ ਕਦੇ ਸੋਚਿਆ ਹੀ ਨਹੀਂ ਹੈ। ਮੈਂ ਬਸ ਕੰਮ ਕਰਦੀ ਗਈ। ਅੱਜ ਮੈਨੂੰ ਤੁਹਾਡੇ ਲੋਕਾਂ ਰਾਹੀਂ ਮੌਕਾ ਮਿਲਿਆ। ਤੁਸੀਂ ਜੋ ਮੈਨੂੰ ਐਂਟਰਟੇਨ ਕਰਨ ਦੀ ਜੋ ਕੋਸ਼ਿਸ਼ ਕੀਤੀ ਉਹ ਕਿਤੇ ਨਹੀਂ ਕਿਤੇ ਸਫਲ ਹੋਈ।’’


ਦੱਸ ਦੇਈਏ ਕਿ ਫਿਲਮ ‘ਛਪਾਕ’ ਵਿਚ ਦੀਪਿਕਾ ਇਕ ਐਸਿਡ ਅਟੈਕ ਸਰਵਾਈਵਰ ਲਕਸ਼‍ਮੀ ਅੱਗਰਵਾਲ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਫਿਲਮ ਦੀ ਨਿਰਮਾਤਾ ਮੇਘਨਾ ਗੁਲਜ਼ਾਰ ਹੈ ਤੇ ਇਹ ਫਿਲ‍ਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Deepika PadukoneEmotionalVideoDance PlusChhapaakBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari