FacebookTwitterg+Mail

ਬੱਪਾ ਦੇ ਦਰਸ਼ਨ ਕਰਨ ਪਹੁੰਚੀ ਦੀਪਿਕਾ ਨੂੰ ਭੀੜ ਨੇ ਪਾਇਆ ਘੇਰਾ (ਵੀਡਿਓ)

deepika padukone mobbed by fans at lalbaugcha raja ganpati pandal
13 September, 2019 08:36:33 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਬੁੱਧਵਾਰ ਨੂੰ ਮੁੰਬਈ ਦੇ ਲਾਲਬਾਗ ਰਾਜਾ ਦੇ ਪੰਡਾਲ 'ਚ ਗਣਪਤੀ ਦੇ ਦਰਸ਼ਨ ਕਰਨ ਲਈ ਪਹੁੰਚੀ ਸੀ। ਇਸ ਦੌਰਾਨ ਦੀਪਿਕਾ ਜਿਵੇਂ ਹੀ ਅੱਗੇ ਵਧੀ ਤਾਂ ਉਹ ਭੀੜ 'ਚ ਘਿਰ ਗਈ। ਉਨ੍ਹਾਂ ਦੇ ਬਾਊਂਸਰਾਂ ਨੂੰ ਦੀਪਿਕਾ ਨੂੰ ਦਰਸ਼ਨ ਕਰਵਾਉਣ 'ਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਲਾਲਬਾਗ 'ਚ ਬੱਪਾ ਦੇ ਦਰਸ਼ਨ ਕਰਨ ਲਈ ਲੋਕਾਂ ਦੀ ਕਾਫੀ ਭੀੜ ਲੱਗੀ ਹੋਈ ਸੀ। ਅਜਿਹੇ 'ਚ ਕੋਈ ਬਾਲੀਵੁੱਡ ਸਿਤਾਰਾ ਪਹੁੰਚ ਜਾਵੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਲਾਤ ਹੋ ਜਾਣਗੇ। ਇਸ ਤਰ੍ਹਾਂ ਦੀ ਸਥਿਤੀ 'ਚ ਦੀਪਿਕਾ ਦੇ ਬਾਡੀਗਾਰਡਾਂ ਨੂੰ ਦੀਪਿਕਾ ਨੂੰ ਪੰਡਾਲ 'ਚੋਂ ਕੱਢਣ 'ਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।


ਦੱਸ ਦਈਏ ਕਿ ਇਸੇ ਦੌਰਾਨ ਦੀ ਦੀਪਿਕਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਉਹ ਭੀੜ 'ਚ ਫਸੀ ਨਜ਼ਰ ਆ ਰਹੀ ਹੈ। ਦੀਪਿਕਾ ਪਾਦੂਕੌਣ ਬਹੁਤ ਜਲਦ ਮੇਘਨਾ ਗੁਲਜਾਰ ਦੀ ਫਿਲਮ 'ਛਪਾਕ' 'ਚ ਨਜ਼ਰ ਆਉਣ ਵਾਲੀ ਹੈ।

 

 
 
 
 
 
 
 
 
 
 
 
 
 
 

#deepikapadukone for #ganeshpuja

A post shared by Viral Bhayani (@viralbhayani) on Sep 11, 2019 at 1:24pm PDT


Tags: Deepika PadukoneFansLalbaugcha Raja GanpatiPandalMumbaiBodyguards

Edited By

Sunita

Sunita is News Editor at Jagbani.