FacebookTwitterg+Mail

'ਪਦਮਾਵਤੀ' ਦੀ ਪਾਰਟੀ 'ਚ ਸਾਰਾ ਅਲੀ ਖਾਨ ਤੇ ਜਾਹਨਵੀ ਨੇ ਲੁੱਟੀ ਸਾਰੀ ਲਾਈਮਲਾਈਮ, ਹੋਰ ਸਿਤਾਰੇ ਵੀ ਆਏ ਨਜ਼ਰ

deepika padukone padmavati trailer success bash
05 November, 2017 12:08:36 PM

ਨਵੀਂ ਦਿੱਲੀ(ਬਿਊਰੋ)— ਫਿਲਮਕਾਰ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ 'ਪਦਮਾਵਤੀ' ਦਾ ਟਰੇਲਰ ਇੰਨੀ ਦਿਨੀਂ ਦਰਸ਼ਕਾਂ ਦੀ ਜੁਬਾਨ 'ਤੇ ਚੜ੍ਹਿਆ ਹੋਇਆ ਹੈ। ਸ਼ਨੀਵਾਰ ਨੂੰ ਰਣਵੀਰ ਸਿੰਘ ਨੇ ਇੰਸਟਾਗ੍ਰਾਮ 'ਤੇ ਫਿਲਮ ਦੀ ਸ਼ੂਟਿੰਗ ਖਤਮ ਹੋਣ ਦੀ ਜਾਣਕਾਰੀ ਦਿੱਤੀ ਹੈ। ਦੇਰ ਰਾਤ ਉਹ ਦੀਪਿਕਾ ਦੇ ਘਰ ਪਾਰਟੀ ਇੰਜੁਆਏ ਕਰਨ ਪਹੁੰਚੇ ਸਨ।

Punjabi Bollywood Tadka
ਅਸਲ 'ਚ ਦੀਪਿਕਾ ਨੇ ਫਿਲਮ ਨੂੰ ਦਰਸ਼ਕਾਂ ਤੋਂ ਮਿਲੀ ਬੇਹਤਰੀਨ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਇਕ ਗਰੈਂਡ ਪਾਰਟੀ ਦਾ ਆਯੋਜਨ ਕੀਤਾ, ਜਿਸ ਵਿਚ ਸਾਰਾ ਅਲੀ ਖਾਨ, ਜਾਹਨਵੀ ਕਪੂਰ ਅਤੇ ਈਸ਼ਾਨ ਖੱਟਰ ਸਮੇਤ ਕਈ ਬਾਲੀਵੁੱਡ ਸਿਤਾਰੇ ਪਹੁੰਚੇ।

Punjabi Bollywood Tadka

ਪਾਰਟੀ ਵਿਚ ਸ਼ਾਮਿਲ ਹੋਏ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਦੀਪਿਕਾ-ਰਣਵੀਰ ਦੇ ਨਾਲ ਇਕ ਕਿਊਟ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ ਵਿਚ ਇਹ ਕਪੱਲ ਸਟਾਈਲਿਸ਼ ਅੰਦਾਜ਼ ਵਿਚ ਪੋਜ਼ ਦਿੰਦੇ ਹੋਏ ਨਜ਼ਰ ਆ ਰਿਹਾ ਹੈ।

Punjabi Bollywood Tadka

ਦੀਪਿਕਾ ਦੀ ਇਸ ਪਾਰਟੀ ਵਿਚ ਸਟਾਰ ਕਿਡਜ਼ ਨੇ ਲਾਈਮਲਾਈਟ ਬਟੋਰੀ।

Punjabi Bollywood Tadka

ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ, ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਅਤੇ ਸ਼ਾਹਿਦ ਕਪੂਰ ਦੇ ਮਤਰਏ ਭਰਾ ਈਸ਼ਾਰ ਖੱਟਰ ਵੀ ਪਾਰਟੀ ਦੀ ਸ਼ਾਨ ਵਧਾਉਣ ਪੁੱਜੇ।

Punjabi Bollywood Tadka
ਦੱਸ ਦੇਈਏ ਕਿ ਸਾਰਾ ਅਲੀ ਖਾਨ ਡਾਇਰੈਕਟਰ ਅਭਿਸ਼ੇਕ ਕਪੂਰ ਦੀ ਸ਼ੁਸ਼ਾਂਤ ਸਿੰਘ ਦੀ ਫਿਲਮ  'ਕੇਦਰਾਨਾਥ' ਨਾਲ ਡੈਬਿਊ ਕਰ ਰਹੀ ਹੈ।

Punjabi Bollywood Tadka

ਜਦੋਂ ਕਿ ਜਾਹਨਵੀ ਅਤੇ ਈਸ਼ਾਨ ਦੋਵੇਂ ਮਰਾਠੀ ਫਿਲਮ 'ਸੈਰਾਟ' ਦੇ ਹਿੰਦੀ ਰੀਮੇਕ ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨਗੇ। 

Punjabi Bollywood Tadka
ਪਾਰਟੀ ਵਿਚ ਡਾਇਰੈਕਟਰ ਪੁਨੀਤ ਮਲਹੋਤਰਾ, ਇਰਫਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਅਵੰਤਿਕਾ ਮਲਿਕ ਵੀ ਪਹੁੰਚੀ ਸੀ।

Punjabi Bollywood Tadka

'ਪਦਮਾਵਤੀ' 1 ਦਸੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।

Punjabi Bollywood Tadka

'ਬਾਹੂਬਲੀ' ਅਤੇ 'ਦੰਗਲ' ਵਰਗੀਆਂ ਸੁਪਰਹਿੱਟ ਫਿਲਮਾਂ ਨੂੰ ਪਿੱਛੇ ਛੱਡਦੇ ਹੋਏ ਇਸ ਫਿਲਮ ਨੂੰ 150 ਦੇਸ਼ਾਂ ਵਿਚ ਰਿਲੀਜ਼ ਕੀਤੇ ਜਾਣ ਦੀ ਪਲਾਨਿੰਗ ਹੈ।

Punjabi Bollywood Tadka
ਫਿਲਮ ਨੂੰ ਭਾਰਤ ਵਿਚ 4500 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਜਾਵੇਗਾ, ਉੱਥੇ ਓਵਰਸੀਜ਼ ਵਿਚ ਇਸ ਦੇ ਡਿਸਟ੍ਰੀਬਿਊਸ਼ਨ ਦੀ ਜ਼ਿੰਮੇਵਾਰੀ ਹਾਲੀਵੁੱਡ ਦੇ ਫੇਮਸ ਸਟੂਡੀਓ ਪੈਰਾਮਾਊਂਟ ਪਿਕਚਰਜ਼ ਨੂੰ ਦਿੱਤੀ ਗਈ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Ranveer Singh Jhanvi Kapoor Sara Ali KhanDeepika Padukone Padmavati Trailer Success Bash