FacebookTwitterg+Mail

ਪ੍ਰਿਅੰਕਾ ਕਹਿ ਕੇ ਬੁਲਾਉਣ 'ਤੇ ਦੀਪਿਕਾ ਨੇ ਕੱਢੀ ਵਿਦੇਸ਼ੀ ਮੀਡੀਆ 'ਤੇ ਭੜਾਸ

deepika padukone priyanka chopra
06 May, 2017 05:43:42 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਵਿਦੇਸ਼ੀ ਮੀਡੀਆ ਤੋਂ ਕਾਫੀ ਨਾਰਾਜ਼ ਹੈ। ਉਸ ਦਾ ਕਹਿਣਾ ਹੈ ਕਿ ਵਿਦੇਸ਼ੀ ਮੀਡੀਆ ਉਸ ਨੂੰ ਪ੍ਰਿਅੰਕਾ ਚੋਪੜਾ ਸਮਝ ਲੈਂਦੇ ਹਨ ਤੇ ਵਾਰ-ਵਾਰ ਇਸੇ ਨਾਂ ਨਾਲ ਉਸ ਨੂੰ ਬੁਲਾਉਂਦੇ ਹਨ। ਦੀਪਿਕਾ ਪਾਦੁਕੋਣ ਨੇ ਕਿਹਾ ਕਿ ਅੰਤਰਰਾਸ਼ਟਰੀ ਮੀਡੀਆ ਦਾ ਇਹ ਸੰਬੋਧਨ ਨਸਲਵਾਦ ਦੇ ਰਵੱਈਏ ਦਾ ਪ੍ਰਤੀਕ ਹੈ।
ਅੰਤਰਰਾਸ਼ਟਰੀ ਮੀਡੀਆ ਆਮ ਤੌਰ 'ਤੇ ਦੀਪਿਕਾ ਪਾਦੁਕੋਣ ਨੂੰ 'ਕਵਾਂਟੀਕੋ' ਸਟਾਰ ਪ੍ਰਿਅੰਕਾ ਚੋਪੜਾ ਸਮਝ ਲੈਂਦਾ ਹੈ ਤੇ ਕਈ ਵਾਰ ਵਿਦੇਸ਼ੀ ਪੱਤਰਕਾਰਾਂ ਨੇ ਉਨ੍ਹਾਂ ਨੂੰ ਪ੍ਰਿਅੰਕਾ ਕਹਿ ਕੇ ਵੀ ਬੁਲਾਇਆ ਹੈ। ਉਨ੍ਹਾਂ ਕਿਹਾ, 'ਸਿਰਫ ਮੈਨੂੰ ਹੀ ਬੁਰਾ ਨਹੀਂ ਲੱਗਦਾ ਹੈ। ਇਥੇ ਬੈਠੇ ਤੁਹਾਨੂੰ ਸਾਰਿਆਂ ਨੂੰ ਬੁਰਾ ਲੱਗਣਾ ਚਾਹੀਦਾ ਹੈ। ਇਹ ਸਿਰਫ ਅਗਿਆਨਤਾ ਨਹੀਂ, ਸਗੋਂ ਨਸਲਵਾਦ ਹੈ।'
ਇਕ ਪ੍ਰੋਗਰਾਮ 'ਚ ਦੀਪਿਕਾ ਨੇ ਆਪਣੀ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ 'ਇਕ ਹੀ ਰੰਗ ਦੇ ਦੋ ਲੋਕ ਇਕ ਹੀ ਵਿਅਕਤੀ ਨਹੀਂ ਹੋ ਸਕਦੇ। ਇਸ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਤੁਹਾਨੂੰ ਸਾਰੇ ਭਾਰਤੀਆਂ ਨੂੰ ਉਨ੍ਹਾਂ ਨੂੰ ਬੁਲਾ ਕੇ ਇਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ।'

Tags: Deepika Padukone Priyanka Chopra International Media ਦੀਪਿਕਾ ਪਾਦੁਕੋਣ ਪ੍ਰਿਅੰਕਾ ਚੋਪੜਾ ਵਿਦੇਸ਼ੀ ਮੀਡੀਆ