FacebookTwitterg+Mail

ਦੀਪਿਕਾ ਪਾਦੁਕੋਣ ਨੇ '83' ਦੇ ਲਏ 14 ਕਰੋੜ ਰੁਪਏ

deepika padukone ranveer singh  83
14 June, 2019 02:21:12 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੇ ਫਿਲਮ '83' ਲਈ 14 ਕਰੋੜ ਰੁਪਏ ਫੀਸ ਲਈ ਹੈ। ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦੀ ਜੋੜੀ ਇਕ ਵਾਰ ਮੁੜ ਫਿਲਮੀ ਪਰਦੇ 'ਤੇ ਦਿਖਾਈ ਦੇਵੇਗੀ। ਦੀਪਿਕਾ ਨੇ ਰਣਵੀਰ ਦੀ ਫਿਲਮ '83' ਸਾਈਨ ਕੀਤੀ ਹੈ, ਜਿਸ 'ਚ ਉਹ ਉਨ੍ਹਾਂ ਦੀ ਪਤਨੀ ਦੀ ਭੂਮਿਕਾ 'ਚ ਦਿਖਾਈ ਦੇਵੇਗੀ। ਫਿਲਮ 'ਚ ਰਣਵੀਰ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾ ਰਿਹਾ ਹੈ। ਜਦੋਂ ਕਿ ਉਸ ਦੀ ਪਤਨੀ ਰੋਮੀ ਭਾਟੀਆ ਦੇ ਰੋਲ 'ਚ ਦਿਖਾਈ ਦੇਵੇਗੀ।
Punjabi Bollywood Tadka
ਕਿਹਾ ਜਾ ਰਿਹਾ ਹੈ ਕਿ ਦੀਪਿਕਾ ਇਸ ਫਿਲਮ 'ਚ ਇੰਨਾ ਛੋਟਾ ਸਾਈਡ ਰੋਲ ਕਰਨ ਲਈ ਤਿਆਰ ਨਹੀਂ ਸੀ। ਦੀਪਿਕਾ ਨੇ ਇਸ ਤੋਂ ਪਹਿਲਾਂ ਆਪਣੀਆਂ ਪਿਛਲੀਆਂ ਸਾਰੀਆਂ ਫਿਲਮਾਂ 'ਚ ਮੁੱਖ ਕਿਰਦਾਰ ਨਿਭਾਏ ਹਨ ਅਤੇ ਇਸ ਫਿਲਮ 'ਚ ਉਸ ਦਾ ਰੋਲ ਕਾਫੀ ਛੋਟਾ ਹੈ। ਦੀਪਿਕਾ ਨੂੰ ਇਸ ਫਿਲਮ ਲਈ 14 ਕਰੋੜ ਰੁਪਏ ਦੀ ਭਾਰੀ ਫੀਸ ਦਿੱਤੀ ਗਈ ਹੈ, ਤਾਂ ਹੀ ਉਹ ਇਸ ਰੋਲ ਨੂੰ ਕਰਨ ਲਈ ਤਿਆਰ ਹੋਈ ਹੈ। ਫਿਲਮ '83' 'ਚ ਭਾਰਤੀ ਕ੍ਰਿਕਟ ਟੀਮ ਦੇ ਪਹਿਲੀ ਵਾਰ ਵਰਲਡ ਕੱਪ ਜਿੱਤਣ ਦੀ ਕਹਾਣੀ ਦਿਖਾਈ ਗਈ ਹੈ। ਹਾਲੇ ਫਿਲਮ ਦੀ ਪੂਰੀ ਟੀਮ ਸ਼ੂਟਿੰਗ ਲਈ ਇੰਗਲੈਂਡ 'ਚ ਹੈ।


Tags: Deepika PadukoneRanveer Singh 83Bollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari