FacebookTwitterg+Mail

ਵਿਆਹ ਦੀ ਪਹਿਲੀ ਵਰ੍ਹੇਗੰਢ ’ਤੇ ਵੈਂਕਟੇਸ਼ਵਰ ਮੰਦਰ ਪਹੁੰਚੇ ਦੀਪਿਕਾ-ਰਣਵੀਰ

deepika padukone ranveer singh wedding anniversary
14 November, 2019 11:24:22 AM

ਮੁੰਬਈ(ਬਿਊਰੋ)- ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਅੱਜ ਹੀ ਦੇ ਦਿਨ ਇਟਲੀ ਵਿਚ ਵਿਆਹ ਕਰਵਾਇਆ ਸੀ। ਆਪਣੇ ਵਿਆਹ ਦੇ ਇਕ ਸਾਲ ਪੂਰੇ ਹੋਣ ’ਤੇ ਦੀਪਿਕਾ ਅਤੇ ਰਣਵੀਰ ਤਿਰੂਪਤੀ ਦੇ ਵੈਂਕਟੇਸ਼ਵਰ ਮੰਦਰ ਭਗਵਾਨ ਦਾ ਆਸ਼ੀਰਵਾਦ ਲੈਣ ਪਹੁੰਚੇ। ਮੰਦਰ ਤੋਂ ਇਸ ਕਪਲ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਇਸ ਮੌਕੇ ’ਤੇ ਦੀਪਿਕਾ ਲਾਲ ਰੰਗ ਦੀ ਸਾੜ੍ਹੀ ਪਹਿਨੀ ਨਜ਼ਰ ਆਈ।
Punjabi Bollywood Tadka
ਉਥੇ ਹੀ ਰਣਵੀਰ ਸਿੰਘ ਆਫ ਵਾਈਟ ਸ਼ੇਰਵਾਨੀ ਪਹਿਨੇ ਨਜ਼ਰ ਆਏ। ਮੰਦਰ ਵਿਚ ਦਰਸ਼ਨ ਕਰਨ ਤੋਂ ਬਾਅਦ ਦੀਪ-ਵੀਰ ਨੇ ਮੀਡੀਆ ਨੂੰ ਪੋਜ ਦਿੱਤੇ ਅਤੇ ਫੈਨਜ਼ ਨਾਲ ਮੁਲਾਕਾਤ ਕੀਤੀ। ਦੀਪਿਕਾ ਅਤੇ ਰਣਵੀਰ ਨੇ ਪਹਿਲਾਂ ਤੋਂ ਹੀ ਤਿਰੂਪਤੀ ਜਾਣ ਦਾ ਪਲਾਨ ਬਣਾ ਲਿਆ ਸੀ।
Punjabi Bollywood Tadka
ਰਿਪੋਰਟ ਮੁਤਾਬਕ ਦੀਪਿਕਾ-ਰਣਵੀਰ 14 ਨਵੰਬਰ ਨੂੰ ਤਿਰੂਪਤੀ ਅਤੇ ਪਦਮਾਵਤੀ ਦੇ ਦਰਸ਼ਨ ਕਰਨ ਤੋਂ ਬਾਅਦ 15 ਨਵੰਬਰ ਨੂੰ ਪਰਿਵਾਰ ਨਾਲ ਹੀ ਸਵਰਣ ਮੰਦਰ ਵਿਚ ਮੱਥਾ ਟੇਕਣ ਲਈ ਅਮ੍ਰਿਤਸਰ ਰਵਾਨਾ ਹੋ ਜਾਣਗੇ। ਉਥੇ ਹੀ 15 ਨੂੰ ਹੀ ਮੁੰਬਈ ਵਾਪਸ ਆ ਜਾਉਣਗੇ।
Punjabi Bollywood Tadka
ਧਿਆਨਯੋਗ ਹੈ ਕਿ ਰਣਵੀਰ ਅਤੇ ਦੀਪਿਕਾ ਬਾਲੀਵੁੱਡ ਦੇ ਚਾਰਮਿੰਗ ਕਪਲਸ ’ਚੋਂ ਇਕ ਗਿਣੇ ਜਾਂਦੇ ਹਨ। ਦੋਵਾਂ ਨੇ ਪਿਛਲੇ ਸਾਲ ਇਟਲੀ ਦੇ ਲੇਕ ਕੋਮੋ ਵਿਚ ਗਰੈਂਡ ਵੈਡਿੰਗ ਕੀਤੀ ਸੀ। ਦੋਵੇਂ ਅਕਸਰ ਇਕ-ਦੂਜੇ ਲਈ ਸੋਸ਼ਲ ਮੀਡੀਆ ’ਤੇ ਪਿਆਰ ਜ਼ਾਹਰ ਕਰਦੇ ਰਹਿੰਦੇ ਹਨ।
Punjabi Bollywood Tadka
ਸਾਲ 2013 ਵਿਚ ਭੰਸਾਲੀ ਨੇ ‘ਗੋਲੀਓ ਕੀ ਰਾਸਲੀਲਾ ਰਾਮਲੀਲਾ’ ਫਿਲਮ ’ਚ ਦੋਵਾਂ ਨੂੰ ਬਤੋਰ ਲੀਡ ਐਕਟਰ ਲਿਆ ਸੀ। ਇਹੀ ਉਹ ਫਿਲਮ ਸੀ, ਜਿੱਥੋਂ ਦੋਵਾਂ ਦੀ ਮੁਹੱਬਤ ਦੀ ਸ਼ੁਰੂਆਤ ਹੋਈ ਸੀ।
Punjabi Bollywood Tadka

Punjabi Bollywood Tadka


 


Tags: Deepika PadukoneRanveer SinghWedding AnniversaryTirupati Venkateswara TemplBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari