ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਕੱਲ੍ਹ (5 ਜਨਵਰੀ) 32 ਸਾਲ ਦੀ ਹੋ ਗਈ ਹੈ। ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕਰਨ ਵਾਲੀ ਦੀਪਿਕਾ ਆਪਣੀ ਫਿਟਨੈੱਸ ਨੂੰ ਲੈ ਕੇ ਵੀ ਬੇਹੱਦ ਕਾਂਨਸ਼ੀਅਸ ਹੈ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੀ ਫਲੈਟ ਟਮੀ ਦੇ ਪਿੱਛੇ ਦਾ ਰਾਜ਼ ਹਾਰਡ ਵਰਕਆਊਟ ਹੈ। ਉਹ ਰੈਗੂਲਰ ਆਪਣੇ ਵਰਕਆਊਟ ਪਲਾਨ ਨੂੰ ਫਾਲੋਅ ਕਰਦੀ ਹੈ।
ਰੈਗੂਲਰ ਜਿਮ ਜਾਣਾ, ਕਸਰਤ ਕਰਨੀ, ਯੋਗਾ, ਸਾਈਕਲਿੰਗ ਆਦਿ ਉਨ੍ਹਾਂ ਦੇ ਡੇਲੀ ਪਲਾਨ 'ਚ ਸ਼ਾਮਲ ਹਨ। ਜਾਣਕਾਰੀ ਮੁਤਾਬਕ ਦੀਪਿਕਾ ਜਦੋਂ ਫਿਲਮਾਂ 'ਚ ਆਈ ਸੀ ਤਾਂ ਉਨ੍ਹਾਂ ਦਾ ਰੰਗ ਫੇਅਰ ਨਹੀਂ ਸੀ। ਸਾਂਵਲੇ ਰੰਗ ਦੀ ਦੀਪਿਕਾ ਨੇ ਆਪਣਾ ਸਕਿਨ ਟ੍ਰੀਟਮੈਂਟ ਕਰਵਾਇਆ ਹੈ। ਹੁਣ ਉਨ੍ਹਾਂ ਦਾ ਰੰਗ ਗੋਰਾ ਹੋ ਗਿਆ ਹੈ।
ਦੀਪਿਕਾ ਨੇ ਇਸ ਲਈ ਐਕਵਾ ਥੈਰੇਪੀ ਲਈ। ਇਸ ਤੋਂ ਇਲਾਵਾ ਉਨ੍ਹਾਂ ਨੇ ਰੈਗੂਲਰ ਸਟੀਮ ਬਾਥ ਤੇ ਬਾਡੀ ਮਸਾਜ ਲਿਆ। ਉਨ੍ਹਾਂ ਨੇ ਕਲੀਨਿੰਗ, ਟੋਨਿੰਗ ਤੇ ਮੋਇਸਚਰਾਈਜ਼ਿੰਗ ਡੇਲੀ ਬੇਸੇਸ 'ਤੇ ਕਰਵਾਇਆ। ਦੀਪਿਕਾ ਸ਼ੂਟਿੰਗ ਜਾਂ ਫਿਰ ਇਵੈਂਟ 'ਚ ਹੈਵੀ ਮੇਕਅੱਪ 'ਚ ਨਜ਼ਰ ਆਉਂਦੀ ਹੈ ਪਰ ਸੋਨ ਤੋਂ ਪਹਿਲਾਂ ਉਹ ਕਲੀਨਿੰਗ ਤੋ ਟੋਨਿੰਗ ਕਰਨਾ ਨਹੀਂ ਭੁੱਲਦੀ। ਦੀਪਿਕਾ ਨੇ ਇਕ ਇੰਟਰਵਿਊ 'ਚ ਆਪਣੀ ਸਕਿਨ ਨੂੰ ਲੈ ਕੇ ਕਿਹਾ ਸੀ ਕਿ ਉਹ ਮੇਕਅੱਪ ਉਤਾਰਨ ਤੋਂ ਬਾਅਦ ਨਾਈਟ ਕ੍ਰੀਮ ਜ਼ਰੂਰ ਲਗਾਉਂਦੀ ਹੈ।