FacebookTwitterg+Mail

ਫਿਲਮ 'ਮਹਾਭਾਰਤ' 'ਚ ਦਰੌਪਦੀ ਦਾ ਕਿਰਦਾਰ ਨਿਭਾਏਗੀ ਦੀਪਿਕਾ ਪਾਦੂਕੋਣ

deepika padukone says playing draupadi in mahabharata
26 October, 2019 09:26:10 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਵਿਆਹ ਤੋਂ ਬਾਅਦ ਕੁਝ ਸਮਾਂ ਪਹਿਲਾਂ ਹੀ ਫਿਲਮਾਂ 'ਚ ਐਕਟਿਵ ਹੋਈ ਹੈ। ਹਾਲ ਹੀ 'ਚ ਉਸ ਨੇ ਮੇਘਨਾ ਗੁਲਜ਼ਾਰ ਦੀ ਫਿਲਮ 'ਛਪਾਕ' ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਨੂੰ ਅਗਲੇ ਸਾਲ ਜਨਵਰੀ 'ਚ ਰਿਲੀਜ਼ ਕੀਤਾ ਜਾਣਾ ਹੈ। ਇਸ ਦੇ ਨਾਲ ਹੀ ਉਹ ਰਣਵੀਰ ਸਿੰਘ ਨਾਲ ਫਿਲਮ '83' 'ਚ ਵੀ ਨਜ਼ਰ ਆਵੇਗੀ। ਹੁਣ ਦੀਪਿਕਾ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਜੀ ਹਾਂ, ਖਬਰ ਹੈ ਕਿ ਜਲਦ ਹੀ ਦੀਪਿਕਾ ਫਿਲਮ 'ਮਹਾਭਾਰਤ' 'ਚ ਦਰੌਪਦੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਦੀ ਪ੍ਰੋਡਕਸ਼ਨ ਉਹ ਖੁਦ ਕਰੇਗੀ। ਇਸ ਲਈ ਦੀਪਿਕਾ ਨੇ ਮਧੂ ਮੰਤੇਨਾ ਨਾਲ ਕੋਲੈਬਰੇਟ ਕੀਤਾ ਹੈ।


ਖਬਰਾਂ ਮੁਤਾਬਕ 'ਮਹਾਭਾਰਤ' ਦੋ ਹਿੱਸਿਆਂ 'ਚ ਆਵੇਗੀ, ਜਿਸ ਦਾ ਪਹਿਲਾ ਭਾਗ 2021 'ਚ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਨੂੰ ਲੈ ਕੇ ਹਾਲ ਹੀ 'ਚ ਦੀਪਿਕਾ ਨੇ ਕਿਹਾ ਕਿ ਉਹ ਦਰੌਪਦੀ ਦਾ ਕਿਰਦਾਰ ਪਲੇਅ ਕਰਕੇ ਕਾਫੀ ਖੁਸ਼ ਹੈ। ਉਸ ਨੇ ਅੱਗੇ ਕਿਹਾ, ''ਇਸ ਫਿਲਮ ਦੀ ਖਾਸ ਗੱਲ ਹੈ ਕਿ ਇਹ ਫਿਲਮ ਦਰੌਪਦੀ ਦੇ ਨਜ਼ਰੀਏ ਨਾਲ ਬਣਾਈ ਜਾਵੇਗੀ।''


Tags: Deepika PadukoneDraupadiMahabharataAdaptationRole Of A LifetimeBajirao MastaniPadmaavatBollywood Celebrity

Edited By

Sunita

Sunita is News Editor at Jagbani.