FacebookTwitterg+Mail

ਦੀਪਿਕਾ ਪਾਦੁਕੋਣ ਨੇ ਕੀਤਾ ਸਟਿੰਗ ਆਪਰੇਸ਼ਨ, ਦੱਸਿਆ ਕਿੰਨਾ ਆਸਾਨ ਹੈ ਐਸਿਡ ਖਰੀਦਣਾ

deepika padukone shows how easy it is to procure acid despite ban
16 January, 2020 09:21:58 AM

ਨਵੀਂ ਦਿੱਲੀ (ਬਿਊਰੋ)- ਦੀਪਿਕਾ ਪਾਦੁਕੋਣ ਨੇ ਹਾਲ ਹੀ ਵਿਚ ਇਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਭਾਰਤ 'ਚ ਐਸਿਡ ਦੀ ਵਿਕਰੀ ਦੀ ਸਮੱਸਿਆ ਦੀ ਅਸਲੀ ਤਸਵੀਰ ਦਿਖਾਉਂਦੀ ਹੈ। ਫਿਲਮ ‘ਛਪਾਕ’ ਦੀ ਟੀਮ ਨਾਲ ਸੋਸ਼ਲ ਐਕਸਪਰੀਮੈਂਟ 'ਚ ਦੀਪਿਕਾ ਪਾਦੁਕੋਣ ਨੇ ਇਹ ਜਾਣਨ ਲਈ ਸਟਿੰਗ ਆਪਰੇਸ਼ਨ ਕੀਤਾ ਕਿ ਕਿੰਨੀ ਆਸਾਨੀ ਨਾਲ ਕੁਝ ਦੁਕਾਨਦਾਰ ਖਰੀਦਾਰ ਦੀ ਬਿਨਾਂ ਆਈਡੀ ਪਰੂਫ ਦੇ ਐਸਿਡ ਵੇਚ ਦਿੰਦੇ ਹਨ। ਦੀਪਿਕਾ ਨੇ ਵੀਡੀਓ ਦੀ ਸ਼ੁਰੂਆਤ 'ਚ ਕਿਹਾ, ' ‘ਜੇ ਕੋਈ ਤੁਹਾਨੂੰ ਪ੍ਰੋਪਜ਼ ਕਰਦਾ ਹੈ ਤੇ ਤੁਸੀਂ ਕਹਿੰਦੇ ਹੋ ਕਿ ਨਹੀਂ, ਜਦੋਂ ਤੁਹਾਨੂੰ ਪਰੇਸ਼ਾਨ ਕਰਦਾ ਹੈ, ਜਾਂ ਜੇ ਤੁਸੀਂ ਆਪਣੇ ਅਧਿਕਾਰਾਂ ਲਈ ਲੜਦੇ ਹੋ ਤਾਂ ਆਪਣੀ ਆਵਾਜ਼ ਚੁੱਕੋ... ਤੇ ਕੋਈ ਤੁਹਾਡੇ ਚਿਹਰੇ 'ਤੇ ਤੇਜ਼ਾਬ ਸੁੱਟਦਾ ਹੈ। ਉਹ ਕਹਿੰਦੀ ਹੈ ਕਿ ਲੋਕਾਂ 'ਤੇ ਤੇਜ਼ਾਬ ਸੁੱਟੇ ਜਾਣ ਦਾ ਸਭ ਤੋਂ ਵੱਡਾ ਕਾਰਨ ਖੁੱਦ ਤੇਜ਼ਾਬ ਹੈ। ਉਹ ਵੀਡੀਓ 'ਚ ਕਹਿੰਦੀ ਹੈ, ਜੇ ਇਹ ਵਿਕਦਾ ਨਹੀਂ ਤਾਂ ਫਿਰਦਾ ਨਹੀਂ।’’


ਦੀਪਿਕਾ ਇਹ ਗੱਲਾਂ ਉਦੋਂ ਕਰਦੀ ਹੈ ਜਦੋਂ ਉਹ ਦੋ ਕੈਮਰਾਮੈਨ ਤੇ ਹੋਰ ਟੀਮ ਦੇ ਮੈਂਬਰਾਂ ਨਾਲ ਕਾਰ 'ਚ ਬੈਠਦੀ ਹੈ, ਜਦਕਿ ਕਈ ਅਦਾਕਾਰਾ ਐਸਿਡ ਖਰੀਦਣ ਲਈ ਮੁੰਬਈ 'ਚ ਕਈ ਦੁਕਾਨਾਂ 'ਤੇ ਪਹੁੰਚੇ। ਕੋਈ ਪਲਮਬਰ ਬਣਿਆ, ਦੂਜਾ ਕਾਰੋਬਾਰੀ, ਇਕ ਵਿਦਿਆਰਥੀ, ਇਕ ਸ਼ਰਾਬੀ, ਇਕ ਪਤਨੀ, ਇਕ ਸੜਕ ਦਾ ਗੁੰਡਾ ਬਣਿਆ। ਉਹ ਸਥਾਨਕ ਕਿਰਾਨੇ ਤੇ ਹਾਰਡਵੇਅਰ ਦੀ ਦੁਕਾਨਾਂ 'ਤੇ ਗਏ, ਐਸਿਡ ਲਈ ਪੁੱਛਿਆ ਤੇ ਉੱਥੇ ਦੀਪਿਕਾ ਆਪਣੀ ਕਾਰ ਤੋਂ ਗੱਲਬਾਤ ਦੇਖਦੀ ਹੈ। ਇਨ੍ਹਾਂ ਸਭ ਨੇ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਕਿ ਉਹ ਸਭ ਤੋਂ ਸਟ੍ਰਾਂਗ ਐਸਿਡ ਚਾਹੁੰਦੇ ਹਨ, ਜੋ ਕਿਸੇ ਦੀ ਸਕਿਨ ਨੂੰ ਸਾੜ ਸਕੇ। ਜਦਕਿ ਕਈ ਦੁਕਾਨਦਾਰਾਂ ਨੇ ਖਰੀਦਦਾਰਾਂ ਦੇ ਇਰਾਦੇ ਦੇ ਬਾਰੇ 'ਚ ਪੁੱਛਗਿੱਛ ਨਾ ਕੀਤੀ, ਸਿਰਫ ਇਕ ਵਿਅਕਤੀ ਨੇ ਐਸਿਡ ਵੇਚਣ ਤੋਂ ਪਹਿਲਾਂ ਖਰੀਦਾਰ ਦਾ ਆਈਡੀ ਪਰੂਫ ਮੰਗਿਆ। ਇਕ ਵਿਦਿਆਰਥੀ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਨੇ ਉਸ ਨੂੰ ਬਿਨਾਂ ਆਈਡੀ ਦੇਣ ਲਈ ਕਿਹਾ, ਪਰ ਦੁਕਾਨਦਾਰ ਨਹੀਂ ਮੰਨਿਆ।
 


Tags: Deepika PadukoneAcid Despite BanMumbaiAcid AttacksChhapaak

About The Author

manju bala

manju bala is content editor at Punjab Kesari