FacebookTwitterg+Mail

ਸਲਮਾਨ ਦੇ ਬਿਆਨ 'ਤੇ ਭੜਕੀ ਦੀਪਿਕਾ, ਦਿੱਤਾ ਮੂੰਹ-ਤੋੜ ਜਵਾਬ

deepika padukone takes a dig at salman khan  as if depression is a choice
08 August, 2019 12:04:54 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਆਪਣੀ ਵਧੀਆ ਅਦਾਕਾਰੀ ਲਈ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਆਏ ਦਿਨ ਚਰਚਾ 'ਚ ਛਾਈ ਰਹਿੰਦੀ ਹੈ। ਉਨ੍ਹਾਂ ਦੀਆਂ ਫਿਲਮਾਂ ਲਗਾਤਾਰ ਸਫਲ ਹੋ ਰਹੀਆਂ ਹਨ। ਪਿਛਲੇ ਕਾਫੀ ਸਮੇਂ ਤੋਂ ਦੀਪਿਕਾ ਡਿਪ੍ਰੈਸ਼ਨ ਨਾਲ ਆਪਣੀ ਲੜਾਈ 'ਤੇ ਵੀ ਕਾਫੀ ਬੋਲਦੀ ਰਹੀ ਹੈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਗੱਲ ਕਰਦੇ ਹੋਏ ਉਨ੍ਹਾਂ ਨੇ ਇਕ ਵਾਰ ਫਿਰ ਇਸ ਮੁੱਦੇ 'ਤੇ ਗੱਲ ਕੀਤੀ।  ਰਿਪੋਰਟ ਮੁਤਾਬਕ, ਦੀਪਿਕਾ ਨੇ ਕਿਹਾ,''ਡਿਪ੍ਰੈਸ਼ਨ ਨਾਲ ਉਨ੍ਹਾਂ ਦੀ ਲੜਾਈ ਨੂੰ ਸਿਰਫ ਇਕ ਸ਼ਬਦ ਨਾਲ ਬਿਆਨ ਕੀਤਾ ਜਾ ਸਕਦਾ ਹੈ ਅਤੇ ਉਹ ਹੈ ਸੰਘਰਸ਼।''
Punjabi Bollywood Tadka
ਉਨ੍ਹਾਂ ਨੇ ਕਿਹਾ,''ਡਿਪ੍ਰੈਸ਼ਨ ਨਾਲ ਲੜਨ 'ਚ ਹਰ ਇਕ ਸੈਕਿੰਡ ਸੰਘਰਸ਼ ਕਰਨਾ ਪਿਆ ਅਤੇ ਉਹ ਹਰ ਸਮਾਂ ਥੱਕਿਆ ਹੋਇਆ ਮਹਿਸੂਸ ਕਰਦੀ ਸੀ।'' ਦੀਪਿਕਾ ਨੇ ਸਲਮਾਨ ਦੇ ਡਿਪ੍ਰੈਸ਼ਨ 'ਤੇ ਦਿੱਤੇ ਕੁਮੈਂਟ 'ਤੇ ਵੀ ਵਿਅੰਗ ਕਰਦੇ ਹੋਏ ਕਿਹਾ ਕਿ ਲੋਕ ਡਿਪ੍ਰੈਸ਼ਨ ਨੂੰ ਥੋੜ੍ਹਾ ਬਹੁਤ ਉਦਾਸ ਜਾਂ ਦੁਖੀ ਹੋਣ ਵਰਗਾ ਸਮਝ ਲੈਂਦੇ ਹਨ।'' ਉਨ੍ਹਾਂ ਨੇ ਅੱਗੇ ਕਿਹਾ,''ਇਕ ਮੇਲ ਸਟਾਰ ਨੇ ਹਾਲ 'ਚ ਕਿਹਾ ਸੀ ਕਿ ਉਨ੍ਹਾਂ ਕੋਲ ਡਿਪ੍ਰੈਸ਼ਨ 'ਚ ਜਾਣ ਦੀ ਲਗਜ਼ਰੀ ਨਹੀਂ ਹੈ। ਜਿਵੇਂ ਡਰਿਪ੍ਰੈਸ਼ਨ 'ਚ ਜਾਣਾ ਕੋਈ ਚੁਆਇਸ ਹੋਵੇ।''
Punjabi Bollywood Tadka
ਦੱਸ ਦੇਈਏ ਕਿ ਸੁਪਰਸਟਾਰ ਸਲਮਾਨ ਖਾਨ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਬਹੁਤ ਸਾਰੇ ਲੋਕ ਛੁੱਟੀਆਂ ਤੇ ਜਾਂਦੇ ਹਨ ਪਰ ਉਹ ਇਸ ਨੂੰ ਅਫਾਰਡ ਨਹੀਂ ਕਰ ਸਕਦੇ। ਸਲਮਾਨ ਨੇ ਕਿਹਾ ਸੀ ਕਿ ਬਹੁਤ ਸਾਰੇ ਲੋਕ ਅਵਸਾਦ 'ਚ ਚਲੇ ਜਾਂਦੇ ਹਨ ਅਤੇ ਇਮੋਸ਼ਨਲ ਹੋ ਜਾਂਦੇ ਹੈ ਪਰ ਉਹ ਅਜਿਹਾ ਨਹੀਂ ਕਰ ਸਕਦੇ ਹਨ ਕਿਉਂਕਿ ਚਾਹੇ ਉਹ ਕਿਸੇ ਵੀ ਸਥਿਤੀ 'ਚੋਂ ਨਿਕਲ ਰਹੇ ਹੋਣ, ਇਹ ਉਨ੍ਹਾਂ ਖਿਲਾਫ ਕੰਮ ਕਰਦਾ ਹੈ।''
Punjabi Bollywood Tadka
ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਇਸ ਸਮੇਂ ਮੇਘਨਾ ਗੁਲਜ਼ਾਰ ਦੀ ਆਉਣ ਵਾਲੀ ਫਿਲਮ 'ਛਪਾਕ' 'ਚ ਕੰਮ ਕਰ ਰਹੀ ਹੈ, ਜਿਸ 'ਚ ਉਹ ਐਸਿਡ ਅਟੈਕ ਪੀੜਤਾ ਲਕਸ਼ਮੀ ਅੱਗਰਵਾਰ ਦਾ ਕਿਰਦਾਰ ਨਿਭਾ ਰਹੀ ਹੈ। ਇਸ ਤੋਂ ਇਲਾਵਾ ਦੀਪਿਕਾ ਆਪਣੇ ਪਤੀ ਰਣਵੀਰ ਸਿੰਘ ਨਾਲ ਫਿਲਮ '83' 'ਚ ਵੀ ਦਿਖਾਈ ਦੇਵੇਗੀ।


Tags: Deepika PadukoneSalman Khandepression Chhapaak 83Bollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari