FacebookTwitterg+Mail

ਦੀਪਿਕਾ ਖੁਦ ਹੋ ਚੁੱਕੀ ਹੈ ਕਲੀਨੀਕਲ ਡਿਪ੍ਰੈਸ਼ਨ ਦੀ ਸ਼ਿਕਾਰ, ਕੀਤੀ ਖੁੱਲ੍ਹ ਕੇ ਗੱਲ

deepika padukone talks about clinical depression
20 June, 2019 04:54:16 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਲੀਡਿੰਗ ਲੇਡੀ ਦੀਪਿਕਾ ਪਾਦੂਕੋਣ ਇਕ ਗਲੋਬਲ ਆਈਕਾਨ ਦੇ ਰੂਪ 'ਚ ਆਪਣੀ ਪਹਿਚਾਣ ਬਣਾਉਣ 'ਚ ਸਫਲ ਰਹੀ ਹੈ। ਦੀਪਿਕਾ ਇਕ ਅਜਿਹੀ ਅਦਾਕਾਰਾ ਹੈ ਜੋ ਲਾਈਮਲਾਈਟ 'ਚ ਰਹਿਣ ਦੇ ਬਾਵਜੂਦ, ਕਦੇ ਵੀ ਆਪਣੇ ਕਲੀਨੀਕਲ ਡਿਪ੍ਰੈਸ਼ਨ ਤੇ ਐਂਜਾਇਟੀ ਬਾਰੇ ਗੱਲ ਕਰਨ ਤੋਂ ਪਿੱਛੇ ਨਹੀਂ ਹੱਟਦੀ। ਇਸ ਦੇ ਨਾਲ ਹੀ ਉਹ ਸਾਰਿਆਂ ਲਈ ਇਕ ਪ੍ਰੇਰਨਾ ਬਣੀ ਹੈ। ਇੰਨਾ ਹੀ ਨਹੀਂ ਹਾਲ ਹੀ 'ਚ ਅਦਾਕਾਰਾ ਨੇ ਇਕ ਚੈਂਪੀਅਨ ਦੇ ਰੂਪ 'ਚ ਕਲੀਨੀਕਲ ਡਿਪ੍ਰੈਸ਼ਨ ਤੋਂ ਬਾਹਰ ਆਉਣ ਦੇ ਆਪਣੇ ਸਫਰ ਬਾਰੇ ਖੁੱਲ੍ਹ ਕੇ ਗੱਲ ਕੀਤੀ।
Punjabi Bollywood Tadka
ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਸ ਦੇ ਬਾਰੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ''ਰੀਸਰਚ ਤੇ ਆਊਟਰੀਚ ਪ੍ਰੋਗਰਾਮਾਂ ਤੋਂ ਇਲਾਵਾ, ਦਿ ਯੂਥ ਐਂਜਾਇਟੀ ਕੇਂਦਰ ਨੇ ਛੇ ਸਾਲਾਂ 'ਚ 75,000 ਤੋਂ ਜ਼ਿਆਦਾ ਟ੍ਰੀਟਮੈਂਟ ਪ੍ਰੋਗਰਾਮ ਆਯੋਜਿਤ ਕੀਤੇ ਹਨ। ਇਹ ਕੁਝ ਅਜਿਹਾ ਹੈ, ਜਿਸ 'ਤੇ ਮਾਣ ਕਰਨ ਦੀ ਲੋੜ ਹੈ। ਇਸ ਵਿਸ਼ੇਸ਼ ਸ਼ਾਮ 'ਚ ਆਪਣੇ ਮਹਿਮਾਨ ਦੇ ਰੂਪ 'ਚ ਸੱਦਣ ਲਈ ਤੇ ਮੈਨੂੰ ਆਪਣੀ ਕਹਾਣੀ ਸਾਂਝੀ ਕਰਨ ਦੀ ਆਗਿਆ ਦੇਣ ਲਈ  # 1nnaWintour ਦਾ ਧੰਨਵਾਦ!  ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦੀ ਹਾਂ ਤੇ ਭਵਿੱਖ ਦੀ ਪਹਿਲ ਲਈ ਕੇਂਦਰ ਨੂੰ ਆਪਣਾ ਸਮਰਥਨ ਦੇਣ ਲਈ ਖੜ੍ਹੀ ਹਾਂ। ਜਿਵੇਂ ਕਿ ਇਕ ਅਫਰੀਕੀ ਕਹਾਵਤ ਹੈ, ਜੇਕਰ ਤੁਸੀਂ ਜਲਦੀ ਜਾਣਾ ਚਾਹੁੰਦੇ ਹੋ ਤਾਂ ਇਕੱਲੇ ਜਾਓ, ਜੇਕਰ ਤੁਸੀਂ ਦੂਰ ਜਾਣਾ ਚਾਹੁੰਦੇ ਹੋ, ਤਾਂ ਇਕੱਠੇ ਜਾਓ।''
Punjabi Bollywood Tadka
ਇਸ ਦੌਰਾਨ ਅੱਗੇ ਗੱਲ ਕਰਦਿਆਂ ਅਦਾਕਾਰਾ ਨੇ ਕਿਹਾ ਕਿ ਦੁਨੀਆ 'ਚ 30 ਕਰੋੜ ਲੋਕ ਐਂਜਾਇਟੀ ਤੇ ਡਿਪ੍ਰੈਸ਼ਨ ਨਾਲ ਪੀੜਤ ਹਨ। ਜਿਥੋਂ ਤੱਕ ਮੈਨੂੰ ਲੱਗਦਾ ਹੈ ਕਿ ਡਿਪ੍ਰੈਸ਼ਨ ਕਿਸੇ ਵੀ ਪ੍ਰੋਫੈਸ਼ਨ ਨਾਲ, ਕਿਸੇ ਵੀ ਜੈਂਡਰ ਨਾਲ, ਦੁਨੀਆ ਦੇ ਕਿਸੇ ਵੀ ਹਿੱਸੇ ਤੋਂ, ਕਿਸੇ 'ਤੇ ਵੀ ਹਾਵੀ ਹੋ ਸਕਦਾ ਹੈ। ਮੇਰੇ ਲਈ ਸਭ ਤੋਂ ਮੁਸ਼ਕਲ ਉਹ ਮਹੀਨੇ ਸਨ, ਜਦੋਂ ਮੈਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹੈ। ਜਿਸ ਦਿਨ ਮੈਨੂੰ ਸਮਝ ਆ ਗਿਆ ਸੀ ਕਿ ਇਸ ਨੂੰ ਕਲੀਨੀਕਲ ਡਿਪ੍ਰੈਸ਼ਨ ਕਿਹਾ ਜਾਂਦਾ ਹੈ, ਮੈਂ ਪਹਿਲਾਂ ਤੋਂ ਬਹੁਤ ਬਿਹਤਰ ਮਹਿਸੂਸ ਕਰਨ ਲੱਗੀ ਸੀ। ਮੈਂ ਆਪਣੀ ਰਿਕਵਰੀ ਸਮੇਂ ਜੋ ਚੀਜ਼ ਸਿੱਖੀ ਹੈ ਤਾਂ ਉਹ ਹੈ ਸਬਰ ਤੇ ਉਮੀਦ 'ਤੇ ਦੁਨੀਆ ਕਾਇਮ ਹੈ।


Tags: Deepika PadukoneClinical DepressionChhapaakBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari