FacebookTwitterg+Mail

ਸ਼੍ਰੀਦੇਵੀ ਦੀ ਹਿੱਟ ਫਿਲਮ ਦੇ ਰੀਮੇਕ 'ਚ ਨਜ਼ਰ ਆਵੇਗੀ ਦੀਪਿਕਾ ਪਾਦੂਕੋਣ

deepika padukone to star in superhit film
25 June, 2018 04:51:24 PM

ਨਵੀਂ ਦਿੱਲੀ(ਬਿਊਰੋ)— ਦੀਪਿਕਾ ਪਾਦੂਕੋਣ ਦੀ ਸਾਲ 2018 ਦੀ ਸ਼ੁਰੂਆਤ 'ਚ ਫਿਲਮ 'ਪਦਮਾਵਤ' ਰਿਲੀਜ਼ ਹੋਈ ਸੀ। ਵਿਸ਼ਾਲ ਭਾਰਦਵਾਜ ਦੀ ਫਿਲਮ ਦੇ ਇਲਾਵਾ ਉਨ੍ਹਾਂ ਦੇ ਹੱਥ 'ਚ ਕੋਈ ਪ੍ਰਾਜੈਕਟ ਨਹੀਂ ਹੈ ਪਰ ਇਰਫਾਨ ਖਾਨ ਦੇ ਬੀਮਾਰ ਹੋਣ ਦੇ ਬਾਅਦ ਇਹ ਪ੍ਰਾਜੈਕਟ ਵੀ ਰੁਕਿਆ ਹੋਇਆ ਹੈ। ਦੀਪਿਕਾ ਨੂੰ ਲੈ ਕੇ ਖਬਰ ਹੈ ਕਿ ਉਹ ਸ਼੍ਰੀਦੇਵੀ ਦੀ ਹਿੱਟ ਫਿਲਮ ਦੀ ਰੀਮੇਕ 'ਚ ਨਜ਼ਰ ਆ ਸਕਦੀ ਹੈ।
ਡੀ ਐੱਨ ਏ ਰਿਪੋਰਟ ਮੁਤਾਬਕ ਦੀਪਿਕਾ ਅਦਾਕਾਰਾ ਸ਼੍ਰੀਦੇਵੀ ਦੀ 4 ਦਹਾਕੇ ਪੁਰਾਣੀ ਫਿਲਮ ਦੀ ਰੀਮੇਕ 'ਚ ਬਤੌਰ ਅਦਾਕਾਰਾ ਦਾ ਰੋਲ ਨਿਭਾ ਸਕਦੀ ਹੈ। ਹਾਲਾਂਕਿ ਫਿਲਮ ਦੇ ਨਾਮ 'ਤੇ ਅਜੇ ਤਕ ਕੋਈ ਖੁਲਾਸਾ ਨਹੀਂ ਹੋਇਆ ਪਰ ਰਿਪੋਰਟ ਮੁਤਾਬਕ ਸ਼੍ਰੀਦੇਵੀ ਦੀ ਇਸ ਫਿਲਮ ਦੇ ਪ੍ਰੋਡਿਊਸਰ ਦੱਖਣ ਭਾਰਤੀ ਸੀ ਅਤੇ ਇਨ੍ਹਾਂ ਦਾ ਡਾਇਰੈਕਸ਼ਨ ਬਾਲੀਵੁੱਡ ਦੇ ਡਾਇਰੈਕਟਰ ਨੇ ਕੀਤਾ ਸੀ। ਹੁਣ ਮੂਵੀ ਦੇ ਰਾਈਟਸ ਖਰੀਦਣ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।
ਸੂਤਰਾਂ ਮੁਤਾਬਕ ਇਸ ਪ੍ਰਾਜੈਕਟ ਲਈ ਦੀਪਿਕਾ ਪਾਦੂਕੋਣ ਮੇਕਰਸ ਦੀ ਪਹਿਲੀ ਪਸੰਦ ਹੈ। ਫਿਲਮ ਇੰਡਸਟ੍ਰੀ ਦੀ ਪਹਿਲੀ ਫੀਮੇਲ ਸੁਪਰਸਟਾਰ ਦੀ ਫਿਲਮ ਦੇ ਰੀਮੇਕ 'ਚ ਦੀਪਿਕਾ ਪਾਦੂਕੋਣ ਨੂੰ ਦੇਖਣਾ ਫੈਂਨਸ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੋਵੇਗਾ।ਇਸ ਤੋਂ ਇਲਾਵਾ ਦੀਪਿਕਾ ਪਾਦੂਕੋਣ ਦੇ ਫਿਲਮ ਸਾਈਨ ਨਾ ਕਰਨ ਦੀ ਵਜ੍ਹਾ ਉਨ੍ਹਾਂ ਦਾ ਰਣਵੀਰ ਸਿੰਘ ਨਾਲ ਵਿਆਹ ਵੀ ਦੱਸਿਆ ਜਾ ਰਿਹਾ ਹੈ। ਚਰਚਾ ਹੈ ਕਿ ਦੋਵੇਂ ਇਸ ਸਾਲ 10 ਨਵੰਬਰ ਨੂੰ ਇਟਲੀ 'ਚ ਵਿਆਹ ਕਰਨਗੇ।


Tags: Deepika PadukoneSrideviVishal BhardwajRanveer SinghIrfan Khan ਦੀਪਿਕਾ ਪਾਦੂਕੋਣ ਵਿਸ਼ਾਲ ਭਾਰਦਵਾਜ ਸ਼੍ਰੀਦੇਵੀ

Edited By

Neha Meniya

Neha Meniya is News Editor at Jagbani.