FacebookTwitterg+Mail

ਦੀਪਿਕਾ ਨੇ ਪੂਰੀ ਕੀਤੀ ਫਿਲਮ 'ਛਪਾਕ' ਦੀ ਸ਼ੂਟਿੰਗ

deepika padukone wraps up chhapaak
06 June, 2019 04:21:37 PM

ਮੁੰਬਈ(ਬਿਊਰੋ)— ਦੀਪਿਕਾ ਪਾਦੂਕੋਣ ਨੇ ਆਪਣੀ ਆਉਣ ਵਾਲੀ ਫਿਲਮ 'ਛਪਾਕ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਹ ਫਿਲਮ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ 'ਤੇ ਆਧਾਰਤ ਹੈ। ਦੀਪਿਕਾ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਲਿਖਿਆ,''ਮੇਰੇ ਕਰੀਅਰ ਦੀ ਸਭ ਤੋਂ ਵਧੀਆ ਫਿਲਮ ਦੀ ਸ਼ੂਟਿੰਗ ਪੂਰੀ ਹੋਈ, 'ਛਪਾਕ'। ਇਸ ਪੋਸਟ ਨਾਲ ਦੀਪਿਕਾ ਨੇ ਤਸਵੀਰ ਵੀ ਪੋਸਟ ਕੀਤੀ ਹੈ, ਜਿਸ 'ਚ ਫਿਲਮ ਦੀ ਸਾਰੀ ਟੀਮ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

& it’s a wrap on THE MOST PRECIOUS film of my career...see you all at the movies!🎬 10.1.2020 #Chhapaak

A post shared by Deepika Padukone (@deepikapadukone) on Jun 4, 2019 at 10:24am PDT


ਦੀਪਿਕਾ ਦੀ ਇਸ ਪੋਸਟ 'ਤੇ ਐਕਟਰ ਤੇ ਦੀਪਿਕਾ ਦੇ ਪਤੀ ਰਣਵੀਰ ਸਿੰਘ ਨੇ ਕੁਮੈਂਟ ਵੀ ਕੀਤਾ ਹੈ ਕਿ ਉਹ ਇਸ ਫਿਲਮ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦੇ। ਖਬਰਾਂ ਹਨ ਦੀਪਿਕਾ ਇਸ ਫਿਲਮ ਨਾਲ ਇਮੋਸ਼ਨਲੀ ਇੰਨੀ ਜ਼ਿਆਦਾ ਜੁੜ ਗਈ ਕਿ ਉਹ ਸ਼ੂਟਿੰਗ ਦੌਰਾਨ ਰੋ ਵੀ ਪਈ ਸੀ। ਫਿਲਮ 'ਛਪਾਕ' ਦੀ ਸ਼ੂਟਿੰਗ ਦਿੱਲੀ ਤੇ ਮੁੰਬਈ 'ਚ ਹੋਈ ਹੈ। ਇਸ ਨੂੰ ਮੇਘਨਾ ਗੁਲਜ਼ਾਰ ਨੇ ਡਾਇਰੈਕਟ ਕੀਤਾ ਹੈ। ਫਿਲਮ 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।


Tags: Deepika PadukoneChhapaakInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari