ਮੁੰਬਈ— ਬਾਲੀਵੁੱਡ ਦੇ ਸਟਾਰ ਜਦੋਂ ਕਿਸੇ ਹਾਲੀਵੁੱਡ ਫਿਲਮ ਦਾ ਹਿੱਸਾ ਬਣਦੇ ਹਨ ਤਾਂ ਉਨ੍ਹਾਂ ਨੂੰ ਆਪਣਾ ਬੋਲਣ ਦਾ ਢੰਗ ਬਦਲਣਾ ਪੈਂਦਾ ਹੈ ਪਰ ਦੀਪਿਕਾ ਆਪਣਾ ਅੰਦਾਜ਼ ਬਦਲਣਾ ਨਹੀਂ ਚਾਹੁੰਦੀ ਤੇ ਉਸ ਨੇ ਆਪਣੇ ਇਸੇ ਲਹਿਜ਼ੇ 'ਚ ਅੰਗਰੇਜ਼ੀ ਡਾਇਲਾਗ ਬੋਲੇ। ਬਾਲੀਵੁੱਡ ਸਟਾਰ ਪੂਰੀ ਕੋਸ਼ਿਸ਼ ਕਰਦੇ ਹਨ ਕਿ ਉਹ ਵੀ ਹਾਲੀਵੁੱਡ ਸਟਾਰ ਵਾਂਗ ਅੰਗਰੇਜ਼ੀ ਬੋਲਣ ਤੇ ਉਸੇ ਤਰ੍ਹਾਂ ਗੱਲ ਕਰਨ।
ਉਥੇ ਦੀਪਿਕਾ ਦਾ ਮੰਨਣਾ ਹੈ ਕਿ ਇਸੀਂ ਇੰਨੇ ਸਾਲਾਂ ਤਕ ਆਸਟਰੇਲੀਆ ਤੇ ਬ੍ਰਿਟਿਸ਼ ਬੋਲਬਾਣੀ ਅਪਣਾਈ ਹੈ ਤੇ ਅਸੀਂ ਉਸ ਦਾ ਪਾਲਨ ਵੀ ਕਰਦੇ ਹਾਂ ਤੇ ਹੁਣ ਸਮਾਂ ਹੈ ਕਿ ਵਿਸ਼ਵ ਭਾਰਤ ਦੀ ਬੋਲਬਾਣੀ ਦਾ ਪਾਲਨ ਕਰੇ। ਦੀਪਿਕਾ ਨੇ ਆਪਣੀ ਪਹਿਲੀ ਹਾਲੀਵੁੱਡ ਫਿਲਮ ਦੀ ਅੰਗਰੇਜ਼ੀ ਡਬਿੰਗ ਭਾਰਤੀ ਬੋਲਬਾਣੀ ਵਾਂਗ ਕੀਤੀ ਹੈ। ਫਿਲਮ 'ਚ ਉਸ ਨਾਲ ਵਿਨ ਡੀਜ਼ਲ ਵੀ ਹਨ।
ਇਸ 'ਚ ਦੀਪਿਕਾ ਇਕ ਭਾਰਤੀ ਲੜਕੀ ਦੀ ਭੂਮਿਕਾ 'ਚ ਹੈ ਤੇ ਇਹ ਉਸ ਲਈ ਕਾਫੀ ਮਾਣ ਵਾਲੀ ਗੱਲ ਹੈ। ਫਿਲਮ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਭੂਮਿਕਾ ਲਈ ਉਸ ਨੂੰ ਆਪਣੇ ਅੰਦਰ ਕੁਝ ਨਹੀਂ ਬਦਲਣਾ ਪਿਆ।