ਮੁੰਬਈ(ਬਿਊਰੋ)— ਇਹ ਖੂਬਸੂਰਤ ਤਸਵੀਰਾਂ ਕਿਸੇ ਹੋਰ ਦੀਆਂ ਨਹੀਂ ਸਗੋਂ ਬਾਲੀਵੁੱਡ ਅਦਾਕਾਰਾ ਦੀਪਸ਼ਿਖਾ ਨਾਗਪਾਲ ਦੀਆਂ ਹਨ। ਅਸਲ 'ਚ ਦੀਪਸ਼ਿਖਾ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਦੀਪਸ਼ਿਖਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਇਸ ਦੌਰਾਨ ਉਸ ਨੇ ਸਫੈਦ ਰੰਗ ਦੀ ਖੂਬਸੂਰਤ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਹੈ। ਰਿਐਲਿਟੀ ਸ਼ੋਅ 'ਬਿੱਗ ਬੌਸ' ਤੋਂ ਇਲਾਵਾ ਦੀਪਸ਼ਿਖਾ ਕਈ ਟੀ. ਵੀ. ਸ਼ੋਅਜ਼ ਤੇ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਸਾਲ 1977 'ਚ ਜੰਮੀ 41 ਸਾਲ ਦੀ ਦੀਪਸ਼ਿਖਾ ਆਏ ਦਿਨ ਆਪਣੇ ਫੈਨਜ਼ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਦੀਪਸ਼ਿਖਾ ਨਾਗਪਾਲ ਬਾਲੀਵੁੱਡ ਫਿਲਮ 'ਬਾਦਸ਼ਾਹ', 'ਕੋਇਲਾ', 'ਪਾਰਟਨਰ', 'ਗਾਂਧੀ ਟੂ ਹਿਟਲਰ' ਤੇ 'ਰਿਸ਼ਤੇ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਦੱਸਣਯੋਗ ਹੈ ਕਿ ਸਾਲ 1997 'ਚ ਦੀਪਸ਼ਿਖਾ ਨੇ ਪਹਿਲਾ ਵਿਆਹ ਮਲਿਆਲਮ ਤੇ ਹਿੰਦੀ ਫਿਲਮਾਂ ਦੇ ਅਭਿਨੇਤਾ ਜੀਤ ਓਪੇਂਦਰ ਨਾਲ ਕਰਵਾਇਆ ਸੀ। ਫਿਰ ਦੋਹਾਂ ਦਾ ਸਾਲ 2007 'ਚ ਤਲਾਕ ਹੋ ਗਿਆ ਸੀ।