FacebookTwitterg+Mail

ਜੌਨੀ ਮਹੇ ਦਾ ਧਾਰਮਿਕ ਟਰੈਕ 'ਦੀਵਾਨਾ ਤੇਰੇ ਨਾਮ ਦਾ' ਹੋਇਆ ਰਿਲੀਜ਼

deewana tere naam da
04 August, 2019 05:04:04 PM

ਜਲੰਧਰ(ਬਿਊਰੋ)— ਜੌਨੀ ਮਹੇ ਦਾ ਧਾਰਮਿਕ ਟਰੈਕ 'ਦੀਵਾਨਾ ਤੇਰੇ ਨਾਮ ਦਾ' ਜੁਆਇੰਟ ਡਾਇਰੈਕਟਰ ਵੀ. ਕੇ. ਵਿਰਦੀ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਧਾਰਮਿਕ ਗੀਤ ਨੂੰ ਗੀਤਕਾਰ ਲੱਖੀ ਗਿੱਲ ਨੇ ਲਿਖਿਆ ਹੈ ਜਦਕਿ ਮਿਊਜ਼ਿਕ ਅਮਰ (ਦਿ ਮਿਊਜ਼ਿਕ ਮਿਰਰ) ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਧਾਰਮਿਕ ਗੀਤ ਦੀ ਵੀਡੀਓ ਸਾਹਿਲ ਸਿੰਘ ਵੱਲੋਂ ਹਿਮਾਚਲ ਪ੍ਰਦੇਸ਼ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਬਣਾਈ ਗਈ ਹੈ।

ਦੱਸ ਦੇਈਏ ਕਿ ਇਸ ਧਾਰਮਿਕ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਦੀਵਾਨਾ ਤੇਰੇ ਨਾਮ ਦਾ' ਧਾਰਮਿਕ ਗੀਤ ਦੀ ਪ੍ਰੋਡਕਸ਼ਨ ਅਮਰ ਮਹੇ ਵੱਲੋਂ ਕੀਤੀ ਗਈ ਹੈ। ਲੋਇਲ ਮਿਊਜ਼ਿਕ ਕੰਪਨੀ ਵੱਲੋਂ ਪੇਸ਼ ਕੀਤੇ ਗਏ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।


Tags: Deewana Tere Naam DaJohny MaheyLoyal MusicLakhi GillPunjabi Singer

About The Author

manju bala

manju bala is content editor at Punjab Kesari