ਲਾਸ ਏਂਜਲਸ (ਬਿਊਰੋ)— ਹਾਲੀਵੁੱਡ ਗਾਇਕਾ ਅਤੇ ਅਦਾਕਾਰਾ ਡੇਮੀ ਲੋਵਾਟੋ ਪਿਛਲੇ ਕਈ ਮਹੀਨਿਆਂ ਤੋਂ ਡਾਈਟ ਕਰ ਰਹੀ ਹੈ ਪਰ ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਪੂਰੇ 5 ਮਹੀਨਿਆਂ ਬਾਅਦ ਕੀਤਾ। ਉਹ ਇਸ ਸਾਲ 25 ਸਾਲ ਦੀ ਹੋ ਜਾਵੇਗੀ।
ਆਪਣੀਆਂ ਲੇਟੈਸਟ ਤਸਵੀਰਾਂ 'ਚ ਉਹ ਬੇਹੱਦ ਹੌਟ ਨਜ਼ਰ ਆ ਰਹੀ ਹੈ। ਇਨ੍ਹਾਂ ਬੋਲਡ ਤਸਵੀਰਾਂ ਨੂੰ ਦੇਖ ਪ੍ਰਸ਼ੰਸਕ ਹੈਰਾਨ ਹੋ ਰਹੇ ਹਨ। ਆਪਣੀਆਂ ਹੌਟ ਤਸਵੀਰਾਂ ਨਾਲ ਡੇਮੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ, ''ਕੁਝ ਲੋਕਾਂ ਨੂੰ ਦੇਖ ਕੇ ਉਹ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੀ ਹੈ ਪਰ ਮੈਂ ਖੁਦ ਨੂੰ ਕਹਿੰਦੀ ਹਾਂ ਕਿ ਕੀ ਮੈਂ ਖੁਸ਼ ਹਾਂ ਕਿਉਂਕਿ ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈ।
ਉਹ ਚਾਹੁੰਦੀ ਹੈ ਕਿ ਮੇਰੇ ਪ੍ਰਸ਼ੰਸਕ ਵੀ ਇਸ ਗੱਲ ਤੋਂ ਖੁਸ਼ ਰਹਿਣ। ਡੇਮੀ ਅਮਰੀਕਾ ਦੇ ਕੈਲੀਫੋਰਨੀਆ ਦੀ ਰਹਿਣ ਵਾਲੀ ਹੈ। ਡੇਮੀ ਕਈ ਫਿਲਮਾਂ ਅਤੇ ਟੀ. ਵੀ. ਸ਼ੋਅ 'ਚ ਵੀ ਕੰਮ ਕਰ ਚੁੱਕੀ ਹੈ।
ਉਨ੍ਹਾਂ ਨੂੰ ਟੈਲੀਵਿਜ਼ਨ ਸੀਰੀਜ਼ 'ਬਾਰਨੇ' ਅਤੇ 'ਫ੍ਰੈਂਡਸ' 'ਚ ਚਾਈਲਡ ਆਰਟਿਸਟ ਦੇ ਤੌਰ 'ਤੇ ਕੰਮ ਕਰਨ ਤੋਂ ਬਾਅਦ ਡੇਮੀ ਨੂੰ ਡਿਜ਼ਨੀ ਫਿਲਮ 'ਕੈਂਪ ਰਾਕ' ਲਈ ਆਫਰ ਮਿਲ ਗਿਆ ਸੀ।
ਡੇਮੀ ਦਾ ਪਹਿਲਾ ਸਟੂਡੀਓ ਐਲਬਮ '' ਸਾਲ 2008 'ਚ ਰਿਲੀਜ਼ ਹੋਇਆ ਸੀ। ਉਨ੍ਹਾਂ ਨੇ ਐੱਮ. ਟੀ. ਵੀ. ਵੀਡੀਓ ਮਿਊਜ਼ਿਕ ਐਵਾਰਡ, 13 ਟੀਨ ਚੁਆਈਸ ਵਰਗੇ ਐਵਾਰਡ ਵੀ ਮਿਲ ਚੁੱਕੇ ਹਨ।
ਡੇਮੀ ਦੇ ਇੰਸਟਾਗਰਾਮ 'ਤੇ 63 ਮਿਲੀਅਨ ਤੋਂ ਜ਼ਿਆਦਾ ਫਾਲੋਅਰਜ਼ ਹਨ।