FacebookTwitterg+Mail

ਡਰੱਗਜ਼ ਦੇ ਓਵਰਡੋਜ਼ ਕਾਰਨ ਹਸਪਤਾਲ 'ਚ ਦਾਖਲ ਹੋਈ ਡੇਮੀ, ਪ੍ਰਿਯੰਕਾ-ਨਿਕ ਨੇ ਮੰਗੀ ਸਲਾਮਤੀ ਦੀ ਦੁਆ

demi lovato drug overdose
26 July, 2018 01:43:29 PM

ਨਵੀਂ ਦਿੱਲੀ (ਬਿਊਰੋ)— ਮਸ਼ਹੂਰ ਹਾਲੀਵੁੱਡ ਗਾਇਕਾ ਡੇਮੀ ਲੋਵਾਟੋ ਨੂੰ ਡਰੱਗ ਦੇ ਓਵਰਡੋਜ਼ ਤੋਂ ਬਾਅਦ ਹਸਪਤਾਲ 'ਚ ਦਾਖਲ ਕਰਾਇਆ ਗਿਆ। ਇਕ ਵੈਬਸਾਈਟ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਡੇਮੀ ਨੇ ਹੇਰੋਇਨ ਦਾ ਓਵਰਡੋਜ਼ ਲੈ ਲਿਆ ਪਰ ਉਨ੍ਹਾਂ ਦੇ ਦੇ ਨਜ਼ਦੀਕੀ ਸੂਤਰ ਨੇ ਇਸ ਦਾ ਖੰਡਨ ਕੀਤਾ ਹੈ।

Punjabi Bollywood Tadka

ਲੋਵਾਟੋ ਨੇ ਸੋਮਵਾਰ ਰਾਤ ਨੂੰ ਵੇਸਟ ਹਾਲੀਵੁੱਡ 'ਚ ਆਪਣੇ ਦੋਸਤ ਦੇ ਜਨਮਦਿਨ ਦਾ ਜਸ਼ਨ ਮਨਾਇਆ ਸੀ ਅਤੇ ਪਾਰਟੀ ਦੀਆਂ ਤਸਵੀਰਾਂ ਵੀ ਇੰਸਟਾਗਰਾਮ ਤੇ ਸ਼ੇਅਰ ਕੀਤੀਆਂ ਸਨ, ਜਿਸ 'ਚ ਉਹ ਦੋਸਤਾਂ ਨਾਲ ਬੇਹੱਦ ਖੁਸ਼ ਨਜ਼ਰ ਆ ਰਹੀ ਹੈ। ਸੂਤਰਾਂ ਮੁਤਾਬਕ ਲੋਵਾਟੋ ਨੂੰ ਮੰਗਲਵਾਰ ਉਨ੍ਹਾਂ ਦੇ ਘਰੋਂ ਐਂਬੂਲੈਂਸ ਤੋਂ ਹਸਪਤਾਲ ਲਿਜਾਇਆ ਗਿਆ ਅਤੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Punjabi Bollywood Tadka
ਪ੍ਰਿਯੋਕਾ ਚੋਪੜਾ ਨੇ ਕੀਤੀ ਠੀਕ ਹੋਣ ਦੀ ਦੁਆ

ਪ੍ਰਿਯੰਕਾ ਚੋਪੜਾ ਨੇ ਗਾਇਕਾ ਡੇਮੀ ਲੋਵਾਟੋ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ। ਡੇਮੀ ਨੂੰ ਡਰੱਗ ਓਵਰਡੋਜ਼ ਤੋਂ ਬਾਅਦ ਹਸਪਤਾਲ 'ਚ ਦਾਖਲ ਕਰਾਇਆ ਗਿਆ। ਪ੍ਰਿਯੰਕਾ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ, ''ਡੇਮੀ ਲੋਵਾਟੋ ਨੂੰ ਹਿੰਮਤ ਅਤੇ ਪਿਆਰ। ਡੇਮੀ ਲਈ ਪ੍ਰਾਥਣਾ ਕਰੋ।''

Punjabi Bollywood Tadka

ਪ੍ਰਿਯੰਕਾ ਦੇ ਕਥਿਤ ਪ੍ਰੇਮੀ ਅਤੇ ਗਾਇਕ ਨਿਕ ਜੋਨਸ ਨੇ ਡੇਮੀ ਨੂੰ 'ਫਾਈਟਰ' ਕਹਿ ਕੇ ਸੰਬੋਧਿਤ ਕੀਤਾ। ਨਿਕ ਨੇ ਟਵੀਟ ਕਰਕੇ ਕਿਹਾ, ''ਡੇਮੀ ਬਾਰੇ ਸੁਣਿਆ। ਅਸੀਂ ਸਾਰੇ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਾਂ। ਉਹ ਫਾਈਟਰ ਹੈ। ਡੇਮੀ ਲਈ ਪ੍ਰਾਰਥਣਾ ਕਰੋ।''


Tags: Demi LovatoAmerican SingerDrug OverdoseTwitterPriyanka ChopraNick Jonas

Edited By

Chanda Verma

Chanda Verma is News Editor at Jagbani.