ਲੰਡਨ(ਬਿਊਰੋ)— ਬੀਤੇ ਦਿਨ ਮਸ਼ਹੂਰ ਮਾਡਲ ਡੇਮੀ ਰੋਜ਼ ਨੇ 'ਵੰਡਰਲੈਂਡ ਮੈਗਜ਼ੀਨ ਐੱਮ. ਟੀ. ਵੀ. ਪਾਰਟੀ' ਅਟੈਂਡ ਕੀਤੀ। ਇਸ ਮੌਕੇ 22 ਸਾਲਾ ਡੇਮੀ ਨੇ ਬੇਹੱਦ ਹੌਟ ਡਰੈੱਸ ਪਾਈ ਹੋਈ ਸੀ। ਮਸ਼ਹੂਰ ਮਾਡਲ ਡੇਮੀ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
ਇਸ ਦੌਰਾਨ ਵੀ ਉਨ੍ਹਾਂ ਨੇ ਸਫੈਦ ਰੰਗ ਦੀ ਟਾਈਟ ਡਰੈੱਸ 'ਚ ਸਾਰਿਆਂ ਦੀਆਂ ਨਜ਼ਰਾਂ ਆਪਣੇ ਵੱਲ ਖਿੱਚੀਆਂ।
ਉਹ ਇਸ ਡਰੈੱਸ 'ਚ ਬੇਹੱਦ ਖੂਬਸੂਰਤ ਤੇ ਬੋਲਡ ਨਜ਼ਰ ਆਈ। ਡੇਮੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਬੋਲਡ ਫਿੱਗਰ ਦੀ ਮਾਲਕਣ ਡੇਮੀ ਨੇ ਇਸ ਦੌਰਾਨ ਹੌਟ ਡਰੈੱਸ 'ਚ ਕਾਫੀ ਪੋਜ਼ ਵੀ ਦਿੱਤੇ। ਇਸ ਡਰੈੱਸ 'ਚ ਡੇਮੀ ਦੇ ਕਲੀਵੇਜ ਵੀ ਸਾਫ ਦਿਖਾਈ ਦੇ ਰਹੇ ਹਨ।
ਹਾਲ ਹੀ 'ਚ ਡੇਮੀ ਬੀਚ ਕਿਨਾਰੇ ਆਪਣੀ ਇਕ ਦੋਸਤ ਨਾਲ ਮਸਤੀ ਕਰਦੀ ਨਜ਼ਰ ਆਈ ਸੀ। ਇਸ ਦੌਰਾਨ ਡੇਮੀ ਆਪਣੇ ਸਰੀਰ ਦੇ ਬੀਚ ਦੀ ਰੇਤਾ ਲਾਉਂਦੀ ਨਜ਼ਰ ਆਈ ਸੀ।
ਇਸ ਦੌਰਾਨ ਉਨ੍ਹਾਂ ਨੇ ਕਲਰਫੁੱਲ ਹੌਟ ਬਿਕਨੀ ਪਾਈ ਹੋਈ ਸੀ, ਜਿਸ 'ਚ ਉਹ ਕਾਫੀ ਬੋਲਡ ਦਿਖੀ ਸੀ। ਉਨ੍ਹਾਂ ਇਹ ਤਸਵੀਰਾਂ ਫੈਨਜ਼ ਨੂੰ ਕਾਫੀ ਪਸੰਦ ਆਈਆਂ ਸਨ।
ਦੱਸਣਯੋਗ ਹੈ ਕਿ ਡੇਮੀ ਅਕਸਰ ਆਪਣੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕਰਦੀ ਰਹਿੰਦੀ ਹੈ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦੀਆਂ ਹਨ। ਡੇਮੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।