ਲਾਸ ਏਂਜਲਸ (ਬਿਊਰੋ)— ਬੋਲਡ ਅਤੇ ਹੌਟ ਤਸਵੀਰਾਂ ਨਾਲ ਸੁਰਖੀਆਂ 'ਚ ਹਮੇਸ਼ਾ ਛਾਈ ਰਹਿਣ ਵਾਲੀ ਮਸ਼ਹੂਰ ਮਾਡਲ ਡੇਮੀ ਰੋਜ਼ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਫੋਟੋਸ਼ੂਟ'ਚ ਉਸ ਦਾ ਬੋਲਡ ਲੁੱਕ ਫੈਨਜ਼ ਨੂੰ ਦੀਵਾਨਾ ਬਣਾ ਰਿਹਾ ਹੈ। ਫੋਟੋਸ਼ੂਟ ਦੌਰਾਨ ਉਸ ਨੇ ਲਾਈਟ ਗ੍ਰੀਨ ਰੰਗ ਦੀ ਬਿਕਨੀ ਪਾਈ ਹੈ, ਜਿਸ 'ਚ ਵੱਖ-ਵੱਖ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦਾ ਇਹ ਫੋਟੋਸ਼ੂਟ ਉਸ ਦੇ ਫੈਨ ਕਲੱਬ 'ਤੇ ਪੋਸਟ ਕੀਤਾ ਗਿਆ ਹੈ। ਦੱਸ ਦੇਈਏ ਕਿ ਫੋਟੋਸ਼ੂਟ ਤੋਂ ਇਲਾਵਾ ਕੁਝ ਹੋਰ ਬੋਲਡ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਬੇਹੱਦ ਹੌਟ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਉਸ ਨੇ ਬਲੈਕ ਬਿਕਨੀ ਪਾਈ ਹੈ ਅਤੇ ਲੰਮੇ ਪਾ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਡੇਮੀ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਫੋਟੋਸ਼ੂਟ ਕਰਵਾ ਚੁੱਕੀ ਹੈ। ਉਸ ਨੂੰ ਬੋਲਡ ਫੋਟੋਸ਼ੂਟ ਲਈ ਵੀ ਜਾਣਿਆ ਜਾਂਦਾ ਹੈ।