FacebookTwitterg+Mail

ਪਰਿਵਾਰਕ ਤੇ ਸਾਫ-ਸੁਥਰੀ ਫਿਲਮ ਹੈ 'ਦਿਓ ਵਧਾਈਆਂ ਸਾਡਾ ਵੀ ਵਿਆਹ ਹੋ ਗਿਆ'

deo vadiyan sada v viah ho gaya
01 July, 2018 08:56:27 AM

ਜਲੰਧਰ(ਬਿਊਰੋ)— 'ਸਾਡੀ ਸਮੁੱਚੀ ਟੀਮ ਦਾ ਇਕ ਸੁਪਨਾ ਸੀ ਕਿ ਦਰਸ਼ਕਾਂ ਲਈ ਇਕ ਪਰਿਵਾਰਕ ਤੇ ਸਾਫ-ਸੁਥਰੀ ਫਿਲਮ ਬਣਾਉਣ ਦਾ। ਇਸ ਲਈ ਸਾਡੀ ਟੀਮ  ਨੇ ਭਰਪੂਰ ਕੋਸ਼ਿਸ਼ ਕਰ ਕੇ ਫਿਲਮ 'ਦਿਓ ਵਧਾਈਆਂ ਸਾਡਾ ਵੀ ਵਿਆਹ ਹੋ ਗਿਆ' ਤਿਆਰ ਕੀਤੀ ਹੈ। ਆਸ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਪਸੰਦ ਆਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਸ ਫਿਲਮ ਦੇ ਨਿਰਮਾਤਾ ਗਗਨ  ਇੰਦਰ ਸਿੰਘ ਤੇ ਸਤਿੰਦਰ  ਸੰਜੇ ਮਠਾਰੂ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਫਿਲਮ ਵਿਚ ਪੰਜਾਬ ਦੇ 3 ਚੋਟੀ ਦੇ ਗਾਇਕ ਤੇ ਬੇਹਤਰੀਨ ਐਕਟਰ ਇੰਦਰਜੀਤ ਨਿੱਕੂ, ਰਾਏ ਜੁਝਾਰ ਤੇ ਮੰਗੀ ਮਾਹਲ ਬਤੌਰ ਹੀਰੋ ਅਤੇ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਤੇ ਯੁਵਲੀਨ ਕੌਰ ਬਤੌਰ ਹੀਰੋਇਨ ਨਜ਼ਰ ਆਉਣਗੇ। 
ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਡਿਪਟੀ ਰਾਜਾ, ਭੋਟੂ ਸ਼ਾਹ, ਕਾਕੇ ਸ਼ਾਹ, ਚਾਚਾ ਚਪੇੜਾਂ ਵਾਲਾ ਤੇ ਸੰਦੀਪ ਪਤੀਲਾ ਆਦਿ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣਗੇ। ਉਨ੍ਹਾਂ ਕਿਹਾ ਕਿ ਐਕਸ਼ਨ, ਕਾਮੇਡੀ ਤੇ ਭਰਪੂਰ ਸੰਗੀਤਮਈ ਇਸ ਫਿਲਮ ਵਿਚ 6 ਗਾਣੇ ਹਨ ਜਿਨ੍ਹਾਂ ਵਿਚ ਪੰਜਾਬ ਤੇ ਮੁੰਬਈ ਫਿਲਮ ਇੰਡਸਟਰੀ ਦੇ ਗਾਇਕਾਂ ਨੇ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ। ਗਗਨ ਇੰਦਰ ਸਿੰਘ ਨੇ ਕਿਹਾ ਕਿ ਇਸ ਫਿਲਮ ਦੀ ਕਹਾਣੀ ਵਿਚ ਦੋਸਤੀ, ਪਿਆਰ,ਪੰਜਾਬ ਤੇ ਪੰਜਾਬੀਅਤ ਦੀ ਵੱਡੀ  ਮਿਸਾਲ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਨੂੰ ਪੰਜਾਬ, ਹਿਮਾਚਲ, ਮੁੰਬਈ ਤੇ ਦੁਬਈ ਦੀਆਂ ਬੇਹਤਰੀਨ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ। ਇਹ ਫਿਲਮ ਸਤੰਬਰ ਮਹੀਨੇ ਵਿਚ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।


Tags: Deo Vadiyan Sada V Viah Ho GayaInderjit NikkuRai JujharMangi MahalVeena MalikYuvleen Kaur

Edited By

Sunita

Sunita is News Editor at Jagbani.