ਜਲੰਧਰ (ਬਿਊਰੋ) : ਅਨਮੋਲ ਕਵਾਤਰਾ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ। ਅਨਮੋਲ ਉਹ ਮੁੰਡਾ ਹੈ, ਜਿਹੜਾ ਬੇਸਹਾਰਾ ਤੇ ਗਰੀਬ ਵਿਅਕਤੀਆਂ ਦੀ ਮਦਦ ਲਈ ਜਾਣਿਆ ਜਾਂਦਾ ਹੈ। ਅਨਮੋਲ ਦੀ ਇਕ ਐੱਨ. ਜੀ. ਓ. ਹੈ, ਜਿਸ ਦਾ ਨਾਂ ਹੈ 'ਵੀ ਡੂ ਨੌਟ ਐਕਸੈਪਟ ਮਨੀ ਔਰ ਥਿੰਗਸ'। ਇਸ ਐੱਨ. ਜੀ. ਓ. ਰਾਹੀਂ ਗਰੀਬ ਵਿਅਕਤੀਆਂ ਦਾ ਇਲਾਜ ਕਰਵਾਇਆ ਜਾਂਦਾ ਹੈ, ਜਿਹੜੇ ਪੈਸੇ ਨਾ ਹੋਣ ਦੇ ਚਲਦਿਆਂ ਕਿਤੇ ਨਾ ਕਿਤੇ ਪਹਿਲਾਂ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ। ਹਾਲ ਹੀ 'ਚ ਅਨਮੋਲ ਦੀ ਇਸ ਐੱਨ. ਜੀ. ਓ. ਨਾਲ ਪੰਜਾਬੀ ਮਿਊਜ਼ਿਕ ਡਾਇਰੈਕਟਰ ਦੇਸੀ ਕਰਿਊ ਯਾਨੀ ਕਿ ਗੋਲਡੀ ਤੇ ਸੱਤਾ ਜੁੜੇ ਹਨ।
ਦੱਸਣਯੋਗ ਹੈ ਕਿ ਦੇਸੀ ਕਰਿਊ ਇਸ ਤੋਂ ਪਹਿਲਾਂ ਖਾਲਸਾ ਏਡ ਨਾਲ ਜੁੜ ਕੇ ਕੇਰਲਾ 'ਚ ਹੜ੍ਹ ਪੀੜਤਾਂ ਦੀ ਮਦਦ ਕਰ ਚੁੱਕੇ ਹਨ। ਪੰਜਾਬੀ ਮਿਊਜ਼ਿਕ ਤੇ ਫਿਲਮ ਜਗਤ ਦੇ ਹੋਰ ਸੈਲੇਬ੍ਰਿਟੀਜ਼ ਨੂੰ ਵੀ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਬੇਸਹਾਰਾ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਹੋ ਸਕੇ।