FacebookTwitterg+Mail

ਦੇਸੀ ਕਰਿਊ ਨੇ ਪੂਰਾ ਕੀਤਾ ਸੱਤ ਸਾਲਾ ਦਾ ਖੂਬਸੂਰਤ ਸਫਰ, ਸ਼ੇਅਰ ਕੀਤੀ ਭਾਵੁਕ ਪੋਸਟ

desi crew completed 7 years in punjabi music industry
05 November, 2019 12:38:32 PM

ਜਲੰਧਰ (ਬਿਊਰੋ) — ਪੰਜਾਬੀ ਗੀਤਾਂ 'ਚ ਵੱਜਦਾ ਦੇਸੀ ਕਰਿਊ, ਜੋ ਕਿ ਆਪਣੇ ਮਿਊਜ਼ਿਕ 'ਤੇ ਦਰਸ਼ਕਾਂ ਨੂੰ ਨੱਚਣ ਦੇ ਲਈ ਮਜ਼ਬੂਰ ਕਰ ਦਿੰਦੇ ਹਨ। ਦੇਸੀ ਕਰਿਊ ਵਾਲਿਆਂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਆਪਣੇ ਮਿਊਜ਼ਿਕ ਸਫਰ ਦੇ 7 ਸਾਲ ਪੂਰੇ ਹੋਣ 'ਤੇ ਭਾਵੁਕ ਹੁੰਦੇ ਹੋਏ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਅੱਜ ਤੁਹਾਡੇ ਆਪਣੇ ਦੇਸੀ ਕਰਿਊ ਨੂੰ 7 ਸਾਲ ਪੂਰੇ ਹੋ ਗਏ ਨੇ ਤੇ ਅੱਜ 8ਵਾਂ ਸਾਲ ਸ਼ੁਰੂ ਹੋਇਆ ਹੈ।…ਹੁਣ ਤੱਕ ਤੁਸੀਂ ਬਹੁਤ ਪਿਆਰ ਦਿੱਤਾ ਸਾਨੂੰ ਬਹੁਤ ਸਪੋਰਟ ਕੀਤਾ…ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ…ਲਵ ਯੂ ਤੁਹਾਨੂੰ ਸਾਰਿਆਂ ਨੂੰ।'' ਇਸ ਪੋਸਟ ਨੂੰ ਦਰਸ਼ਕਾਂ ਨਾਲ ਪੰਜਾਬੀ ਗਾਇਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੋਰਡਨ ਸੰਧੂ ਤੋਂ ਲੈ ਕੇ ਅੰਮ੍ਰਿਤ ਮਾਨ ਨੇ ਕੁਮੈਂਟ ਕਰਕੇ ਹੱਲਾਸ਼ੇਰੀ ਤੇ ਮੁਬਾਰਕਾਂ ਦਿੱਤੀਆਂ ਹਨ।


ਦੱਸ ਦਈਏ ਕਿ ਗੋਲਡੀ ਤੇ ਸੱਤਪਾਲ ਜੋੜੀ ਦੇਸੀ ਕਰਿਊ ਸੰਗੀਤ ਸਟੂਡੀਓ ਦੇ ਬੈਨਰ ਹੇਠ ਸੈਂਕੜੇ ਸੁਪਰ ਡੁਪਰ ਹਿੱਟ ਗੀਤ ਦੇ ਚੁੱਕੇ ਹਨ। ਦੇਸੀ ਕਰਿਊ ਨੇ ਬਹੁਤ ਸਾਰੇ ਨਾਮੀ ਗਾਇਕ ਜਿਵੇਂ ਪਰਮੀਸ਼ ਵਰਮਾ, ਦਿਲਪ੍ਰੀਤ ਢਿੱਲੋਂ, ਕੰਵਰ ਗਰੇਵਾਲ, ਰਣਜੀਤ ਬਾਵਾ, ਅੰਮ੍ਰਿਤ ਮਾਨ, ਜੱਸੀ ਗਿੱਲ, ਬੱਬਲ ਰਾਏ ਵਰਗੇ ਕਈ ਗਾਇਕਾਂ ਦੇ ਗੀਤਾਂ 'ਚ ਆਪਣੇ ਮਿਊਜ਼ਿਕ ਦਾ ਤੜਕਾ ਲਾਇਆ ਹੈ। ਇਸ ਜੋੜੀ ਨੇ ਪਾਲੀਵੁੱਡ ਦੀਆਂ ਕਈ ਫਿਲਮਾਂ ਲਈ ਵੀ ਸੰਗੀਤ ਤਿਆਰ ਕੀਤਾ ਹੈ ਜਿਵੇਂ 'ਡੈਡੀ ਕੂਲ ਮੁੰਡੇ ਫੂਲ', 'ਮਿੱਟੀ ਨਾ ਫਰੋਲ ਜੋਗੀਆ' ਅਤੇ 'ਰੌਕੀ ਮੈਂਟਲ' ਸਮੇਤ ਹੋਰ ਕਈ ਫਿਲਮਾਂ ਦਾ ਮਿਊਜ਼ਿਕ ਤਿਆਰ ਕੀਤਾ ਹੈ।

 
 
 
 
 
 
 
 
 
 
 
 
 
 

Kive Lgya Dosto Gaana #rangledupatte ❤️❤️

A post shared by Desi Crew (@desi_crew) on Nov 4, 2019 at 6:52am PST


ਦੱਸਣਯੋਗ ਹੈ ਕਿ ਹਾਲ ਹੀ 'ਚ ਦੇਸੀ ਕਰਿਊ 'ਵੌਲਿਊਮ 1' ਨਾਂ ਦੀ ਐਲਬਮ ਲੈ ਕੇ ਆਏ ਹਨ, ਜਿਸ 'ਚ ਜੱਸੀ ਗਿੱਲ, ਸਿੰਗਾ, ਅੰਮ੍ਰਿਤ ਮਾਨ, ਕਰਨ ਔਜਲਾ, ਦਿਲਪ੍ਰੀਤ ਢਿੱਲੋਂ, ਹਿੰਮਤ ਸੰਧੂ ਤੇ ਗੋਲਡੀ ਦੇਸੀ ਕਰਿਊ ਦੇ ਗੀਤ ਸੁਣਨ ਨੂੰ ਮਿਲਣਗੇ। ਇਸ ਐਲਬਮ 'ਚੋਂ ਸਿੰਗਾ, ਜੱਸੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਦੀ ਆਵਾਜ਼ 'ਚ ਗੀਤ ਰਿਲੀਜ਼ ਹੋ ਚੁੱਕੇ ਹਨ।


Tags: Desi Crew Completed 7 YearsPunjabi Music IndustryGoldySatpalPunjabi Singer

Edited By

Sunita

Sunita is News Editor at Jagbani.