FacebookTwitterg+Mail

ਮਜਬੂਰੀ ਕਰਕੇ ਵਿਦੇਸ਼ਾਂ 'ਚ ਗਏ ਪੰਜਾਬੀਆਂ 'ਤੇ ਆਧਾਰਿਤ ਹੈ 'ਦੇਸੀ ਮੁੰਡੇ' (ਵੀਡੀਓ)

17 October, 2016 03:44:46 PM
ਜਲੰਧਰ— ਪੰਜਾਬੀ ਫਿਲਮ 'ਦੇਸੀ ਮੁੰਡੇ' 21 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਰਾਹੀਂ ਪੰਜਾਬੀ ਗਾਇਕ ਬਲਕਾਰ ਸਿੱਧੂ ਅਦਾਕਾਰੀ 'ਚ ਡੈਬਿਊ ਕਰ ਰਹੇ ਹਨ। ਬਲਕਾਰ ਦੀ ਇਹ ਪਹਿਲੀ ਪੰਜਾਬੀ ਫਿਲਮ ਹੈ ਤੇ ਟਰੇਲਰ ਦੇਖ ਕੇ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਦੀ ਝਲਕ ਦੇਖਣ ਨੂੰ ਮਿਲਦੀ ਹੈ। ਫਿਲਮ ਪੰਜਾਬ ਦੀ ਧਰਤੀ ਨੂੰ ਛੱਡ ਮਜਬੂਰੀ ਕਾਰਨ ਵਿਦੇਸ਼ਾਂ 'ਚ ਗਏ ਪੰਜਾਬੀਆਂ 'ਤੇ ਆਧਾਰਿਤ ਹੈ।
ਫਿਲਮ ਪੂਰੀ ਤਰ੍ਹਾਂ ਪਰਿਵਾਰਕ ਹੈ, ਜਿਸ 'ਚ ਬਲਕਾਰ ਸਿੱਧੂ ਦੇ ਨਾਲ ਇਸ਼ਾ ਰਿਖੀ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਫਿਲਮ 'ਚ ਬੰਟੀ ਗਰੇਵਾਲ, ਹਰਮੀਤ ਕੇਅਰ, ਰਜ਼ਾ, ਪਰਿਕਸ਼ਤ ਸਾਹਨੀ ਤੇ ਦਲਜੀਤ ਕੌਰ ਵੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।

Tags: ਦੇਸੀ ਮੁੰਡੇ ਬਲਕਾਰ ਸਿੱਧੂ ਇਸ਼ਾ ਰਿਖੀ Desi Munde Balkar Sidhu Isha Rikhi