FacebookTwitterg+Mail

ਮੈਲਬੋਰਨ ਵਿਖੇ ਪ੍ਰੀਤ ਹਰਪਾਲ ਨੇ ਸੱਭਿਆਚਾਰਕ ਗਾਇਕੀ ਨਾਲ ਲਾਈਆ ਰੌਣਕਾਂ, ਬੰਨ੍ਹਿਆ ਸਮਾਂ

desi swag
10 July, 2017 10:27:11 AM

ਸਿਡਨੀ/ਪਰਥ (ਅਰਸ਼ਦੀਪ)— ਪੰਜਾਬੀ ਮਸ਼ਹੂਰ ਗਾਇਕ ਪ੍ਰੀਤ ਹਰਪਾਲ ਨੇ ਵੱਖ-ਵੱਖ ਗੀਤਾਂ ਨਾਲ 'ਦੇਸੀ ਸਵੈਗ' ਮੇਲੇ ਦੌਰਾਨ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਪਿਛਲੇਂ ਦਿਨੀਂ ਸਿਡਨੀ ਦੇ ਮੈਲਬੋਰਨ 'ਚ ਨਾਮੀ ਗਾਇਕ ਪ੍ਰੀਤ ਹਰਪਾਲ ਖੂਬ ਰੌਣਕਾਂ ਲਾਈਆ। ਪ੍ਰੀਤ ਹਰਪਾਲ ਨੇ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਨੂੰ ਆਪਣੀਆਂ ਸੁਰੀਲੀਆਂ ਸੁਰਾਂ ਨਾਲ ਮੋਹ ਲਿਆ।

 

ਪ੍ਰੀਤ ਹਰਪਾਲ ਨੇ ਇਸ ਕਦਰ ਮੇਲੇ 'ਚ ਰੌਣਕਾਂ ਲਾਈਆਂ ਕੀ ਮੇਲੇ 'ਚ ਮੌਜ਼ੂਦਾ ਸਰੋਤੇ ਨੱਚਣ ਨੂੰ ਮਜਬੂਰ ਹੋ ਗਏ। ਇਸ ਸ਼ੋਅ ਦੌਰਾਨ ਨਾਮੀ ਗਾਇਕ ਪ੍ਰੀਤ ਹਰਪਾਲ ਨੇ ਆਪਣੇ ਪੰਜਾਬੀ ਗੀਤਾਂ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਦੇ ਸ਼ੋਅ ਦੌਰਾਨ ਮੌਜ਼ੂਦਾਂ ਪੰਜਾਬੀ ਮੁਟਿਆਰਾਂ ਨੇ ਖੂਬ ਭੰਗੜਾ ਪਾਇਆ। 


ਦੱਸਣਯੋਗ ਹੈ ਕਿ 'ਦੇਸੀ ਸਵੈਗ' ਦਾ ਅਗਲਾ ਸ਼ੋਅ 15 ਜੁਲਾਈ ਨੂੰ ਔਕਲੈਂਡ (ਨਿਊਜ਼ੀਲੈਂਡ) ਵਿਖੇ ਹੋਣ ਵਾਲਾ ਹੈ। 'ਦੇਸੀ ਸਵੈਗ' ਮੇਲੇ ਦੌਰਾਨ ਨਾਮੀ ਗਾਇਕ ਅਖਿਲ, ਪ੍ਰੀਤ ਹਰਪਾਲ ਤੇ ਸੁਨੰਦਾ ਸ਼ਰਮਾ ਨੇ ਪੰਜਾਬੀ ਦਾ ਖੂਬ ਮਨੋਰੰਜਨ ਕੀਤਾ। ਦਸ ਦਈਏ ਕਿ 'ਦੇਸੀ ਸਵੈਗ' ਮੇਲਾ ਆਸਟ੍ਰੇਲੀਆ 'ਚ 24 ਜੂਨ ਤੋਂ ਸ਼ੁਰੂ ਹੋਇਆ ਸੀ।


Tags: Desi SwagMelbourneSunanda SharmaPreet Harplal Akhil Austrailaਅਖਿਲਪ੍ਰੀਤ ਹਰਪਾਲ