FacebookTwitterg+Mail

30 ਰੁਪਏ ਲੈ ਕੇ ਬਾਲੀਵੁੱਡ 'ਚ ਹੀਰੋ ਬਣਨ ਆਏ ਸਨ ਦੇਵ ਆਨੰਦ, ਹਾਰਟ ਅਟੈਕ ਨਾਲ ਹੋਈ ਸੀ ਮੌਤ

dev anand  death anniversary
03 December, 2019 01:00:19 PM

ਮੁੰਬਈ (ਬਿਊਰੋ)— ਅਭਿਨੇਤਾ ਦੇਵ ਆਨੰਦ ਦੀ ਅੱਜ ਬਰਸੀ ਹੈ। ਪੰਜਾਬ ਦੇ ਗੁਰਦਾਰਪੂਰ 'ਚ ਜਨਮੇ ਦੇਵ ਆਨੰਦ ਦੀ ਮੌਤ 3 ਦਸੰਬਰ, 2011 ਨੂੰ ਲੰਡਨ 'ਚ ਹਾਰਟ ਅਟੈਕ ਨਾਲ ਹੋਈ। ਉਂਝ ਤਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕਈ ਕਿੱਸੇ ਸੁਣਨ ਨੂੰ ਮਿਲੇ ਹਨ ਪਰ ਅੱਜ ਵੀ ਕੁੱਝ ਅਜਿਹੇ ਕਿੱਸੇ ਹਨ, ਜਿਨ੍ਹਾਂ ਨੂੰ ਬਹੁਤ ਘੱਟ ਲੋਕ ਜਾਣਦੇ ਹੋਣਗੇ। ਉਨ੍ਹਾਂ ਬਰਸੀ ਮੌਕੇ ਜਿੰਦਗੀ ਨਾਲ ਜੁੜੇ ਕੁਝ ਦਿਲਚਸਪ ਕਿੱਸੇ ਦੱਸਣ ਜਾ ਰਹੇ ਹਾਂ।
Punjabi Bollywood Tadka
ਗ੍ਰੈਜੂਏਟ ਕਰਨ ਤੋਂ ਬਾਅਦ ਦੇਵ ਆਨੰਦ ਅੱਗੇ ਪੜ੍ਹਨਾ ਚਾਹੁੰਦੇ ਸਨ ਪਰ ਪਿਤਾ ਨੇ ਉਨ੍ਹਾਂ ਨੂੰ ਅੱਗੇ ਪੜ੍ਹਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਪਿਤਾ ਨੇ ਕਿਹਾ ਸੀ ਕਿ ਜੇ ਉਹ ਅੱਗੇ ਪੜ੍ਹਨਾ ਚਾਹੁੰਦੇ ਹਨ ਤਾਂ ਨੌਕਰੀ ਦੀ ਤਲਾਸ਼ ਕਰ ਲੈਣ। ਫਿਰ ਇੱਥੋਂ ਉਨ੍ਹਾਂ ਦਾ ਬਾਲੀਵੁੱਡ ਸਫਰ ਸ਼ੁਰੂ ਹੁੰਦਾ ਹੈ।

Punjabi Bollywood Tadka
1943 'ਚ ਉਹ ਮੁੰਬਈ ਪਹੁੰਚੇ, ਉਸ ਸਮੇਂ ਉਨ੍ਹਾਂ ਕੋਲ ਸਿਰਫ 30 ਰੁਪਏ ਸਨ ਅਤੇ ਰਹਿਣ ਲਈ ਕੋਈ ਠਿਕਾਣਾ ਨਹੀਂ ਸੀ। ਦੇਵ ਆਨੰਦ ਨੇ ਮੁੰਬਈ ਪਹੁੰਚ ਕੇ ਰੇਲਵੇ ਸਟੇਸ਼ਨ ਦੇ ਨੇੜੇ ਇਕ ਹੋਟਲ 'ਚ ਕਿਰਾਏ 'ਤੇ ਕਮਰਾ ਲੈ ਲਿਆ। ਉਸ ਕਮਰੇ 'ਚ ਉਨ੍ਹਾਂ ਨਾਲ ਤਿੰਨ ਲੋਕ ਹੋਰ ਵੀ ਰਹਿੰਦੇ ਹਨ, ਜੋ ਉਨ੍ਹਾਂ ਦੀ ਤਰ੍ਹਾਂ ਹੀ ਫਿਲਮ ਇੰਡਸਟਰੀ 'ਚ ਪਛਾਣ ਬਣਾਉਣ ਲਈ ਸੰਘਰਸ਼ ਕਰ ਰਹੇ ਸਨ।
Punjabi Bollywood Tadka
ਦੇਵ ਆਨੰਦ ਦਾ ਅਸਲ ਨਾਂ ਧਰਮਦੇਵ ਪਿਸ਼ੋਰੀਮਲ ਆਨੰਦ ਹੈ। ਦੇਵ ਆਨੰਦ ਦੇ ਦੋ ਭਰਾ ਸਨ ਚੇਤਨ ਆਨੰਦ ਤੇ ਵਿਜੇ ਆਨੰਦ ਅਤੇ ਇਕ ਭੈਣ ਸੀ ਸ਼ੀਲ ਕਾਂਤਾ। ਸ਼ੀਲ ਕਾਂਤਾ ਜਰਨਲਿਸਟ ਸੀ। ਉਨ੍ਹਾਂ ਦਾ ਵਿਆਹ ਡਾ. ਕੁਲਭੁਸ਼ਣ ਕਪੂਰ ਨਾਲ ਹੋਇਆ ਸੀ।
Punjabi Bollywood Tadka
ਉਨ੍ਹਾਂ ਦਾ ਇਕ ਬੇਟਾ ਸ਼ੇਖਰ ਕਪੂਰ ਹੈ, ਜੋ ਨਿਰਦੇਸ਼ਕ ਹੈ ਅਤੇ ਦੋ ਬੇਟੀਆਂ ਨੀਲੂ ਅਤੇ ਅਰੁਣਾ ਹੈ। ਨੀਲੂ ਦਾ ਵਿਆਹ ਅਭਿਨੇਤਾ ਨਵੀਨ ਨਿਸ਼ਵਲ ਨਾਲ ਹੋਇਆ ਅਤੇ ਅਰੁਣਾ ਦਾ ਵਿਆਹ ਪ੍ਰਰੀਕਸ਼ਿਤ ਸਹਾਨੀ ਨਾਲ ਹੋਇਆ।


Tags: Dev Anand Death Anniversary Heart Attack Gurdaspur Hotel Bollywood Actor

About The Author

manju bala

manju bala is content editor at Punjab Kesari