FacebookTwitterg+Mail

'ਬਿੱਗ ਬੌਸ 11' : ਸਲਮਾਨ ਨਾਲ ਕੰਮ ਕਰਨ 'ਤੇ 'ਗੋਪੀ ਬਹੂ' ਨੇ ਕਹਿ ਦਿੱਤੀ ਇੰਨੀ ਵੱਡੀ ਗੱਲ!

devoleena bhattacharjee
04 September, 2017 12:38:59 PM

ਮੁੰਬਈ— ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਨੂੰ ਸ਼ੁਰੂ ਹੋਣ 'ਚ ਇਕ ਮਹੀਨਾ ਰਹਿ ਗਿਆ ਹੈ। ਅਜਿਹੇ 'ਚ ਇਸ ਵਾਰ ਸ਼ੋਅ 'ਚ ਸ਼ਾਮਿਲ ਹੋਣ ਵਾਲੇ ਮੁਕਾਬਲੇਬਾਜ਼ਾਂ ਦੇ ਨਾਂ ਨੂੰ ਲੈ ਕੇ ਖੂਬ ਚਰਚਾ ਚੱਲ ਰਹੀ ਹੈ। ਸੂਤਰਾਂ ਮੁਤਾਬਕ ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਸਾਥ ਨਿਭਾਨਾ ਸਾਥੀਆ' 'ਚ 'ਗੋਪੀ ਬਹੂ' ਦਾ ਕਿਰਦਾਰ ਨਿਭਾਉਣ ਵਾਲੀ ਦੇਵੋਲਿਨਾ ਭੱਟਾਚਾਰਜੀ ਇਸ ਸ਼ੋਅ ਦਾ ਹਿੱਸਾ ਬਣ ਸਕਦੀ ਹੈ। ਸ਼ੋਅ ਦਾ ਹਿੱਸਾ ਬਣਨ ਦੀਆਂ ਖਬਰਾਂ 'ਤੇ ਦੇਵੋਲਿਨਾ ਖੁਦ ਸਾਹਮਣੇ ਆਈ ਹੈ ਅਤੇ ਉਸਨੇ ਸ਼ੋਅ ਦਾ ਹਿੱਸਾ ਬਣਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਦੇਵੋਲਿਨਾ ਨੇ ਕਿਹਾ ਹੈ ਕਿ ਮੈਨੂੰ 'ਬਿੱਗ ਬੌਸ 11' ਦਾ ਹਿੱਸਾ ਬਣਨ ਲਈ ਅਪਰੋਚ ਕੀਤਾ ਗਿਆ ਸੀ। ਦੇਵੋਲਿਨਾ ਨੇ ਇਹ ਵੀ ਕਿਹਾ ਕਿ ਮੇਕਰਜ਼ ਵਲੋਂ ਅਪਰੋਚ ਕੀਤੇ ਜਾਣ ਵਾਲੇ ਫੈਸਲੇ ਦਾ ਸਮਮਾਨ ਕਰਦੀ ਹੈ। ਦੇਵੋਲਿਨਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਸਲਮਾਨ ਨਾਲ ਹਮੇਸ਼ਾ ਤੋਂ ਹੀ ਕੰਮ ਕਰਨਾ ਚਾਹੁੰਦੀ ਹੈ ਪਰ ਨਾਲ ਹੀ ਉਨ੍ਹਾਂ ਇਹ ਕਹਿ ਦਿੱਤਾ ਕਿ ਉਹ ਇਸ ਵਾਰ ਸ਼ੋਅ ਦਾ ਹਿੱਸਾ ਨਹੀਂ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਡਾਂਸ 'ਤੇ ਆਧਾਰਿਤ ਰਿਐਲਿਟੀ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਉਸਨੇ ਦੱਸਿਆ ਕਿ 'ਖਤਰੋ ਕੇ ਖਿਲਾੜੀ' ਵਰਗੇ ਰਿਐਲਿਟੀ ਸ਼ੋਅ ਦਾ ਹਿੱਸਾ ਬਣਨ ਦੀ ਵੀ ਕੋਸ਼ਿਸ਼ ਕਰੇਗੀ।


Tags: Bollywood actor Salman khan Devoleena Bhattacharjee Bigg Boss contestant ਬਿੱਗ ਬੌਸ ਦੇਵੋਲਿਨਾ ਭੱਟਾਚਾਰਜੀ