FacebookTwitterg+Mail

ਟੀ. ਵੀ. ਦੀ 'ਸੰਸਕਾਰੀ ਨੂੰਹ' ਹੋਈ ਬੈਂਕ ਫਰਾਡ ਦਾ ਸ਼ਿਕਾਰ, ਹਜ਼ਾਰਾਂ ਦੀ ਚੋਰੀ

devoleena bhattacharjee
29 March, 2018 11:36:11 AM

ਮੁੰਬਈ (ਬਿਊਰੋ)— ਸਟਾਰ ਪਲੱਸ ਦੇ ਸ਼ੋਅ 'ਸਾਥ ਨਿਭਾਨਾ ਸਾਥੀਆ' ਵਿਚ ਗੋਪੀ ਬਹੂ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੇਵੋਲਿਨਾ ਭੱਟਾਚਾਰਜੀ ਬੈਂਕ ਫਰਾਡ ਦਾ ਸ਼ਿਕਾਰ ਹੋ ਗਈ ਹੈ। ਖਬਰ ਮੁਤਾਬਕ ਦੇਵੋਲਿਨਾ ਨੇ ਦੱਸਿਆ ਕਿ ਉਨ੍ਹਾਂ ਦੇ ਅਕਾਊਂਟ 'ਚੋਂ ਬਿਨਾਂ ਕਿਸੇ ਜਾਣਕਾਰੀ ਦੇ 16 ਹਜ਼ਾਰ ਰੁਪਏ ਟਰਾਂਸਫਰ ਕੀਤੇ ਗਏ ਹਨ।


ਦੇਵੋਲਿਨਾ ਨੇ ਦੱਸਿਆ, ''ਸਵੇਰੇ ਜਦੋਂ ਮੈਂ ਆਪਣੇ ਫੋਨ ਵਿਚ ਮੈਸੇਜ ਨੂੰ ਚੈੱਕ ਕਰ ਰਹੀ ਸੀ, ਉਦੋਂ ਮੈਂ 16 ਹਜ਼ਾਰ ਰੁਪਏ ਟਰਾਂਸਫਰ ਹੋਣ ਦਾ ਇਕ ਮੈਸੇਜ ਦੇਖਿਆ। ਮੈਂ ਕਿਸੇ ਵੀ ਤਰ੍ਹਾਂ ਕੋਈ ਖਰੀਦਦਾਰੀ ਨਹੀਂ ਕੀਤੀ ਹੈ। ਉਸ ਵੇਲੇ ਮੈਨੂੰ ਲੱਗਾ ਕਿ ਮੇਰਾ ਅਕਾਊਂਟ ਹੈਕ ਹੋ ਗਿਆ ਹੈ। ਮੈਸੇਜ ਤੋਂ ਪਤਾ ਚੱਲ ਰਿਹਾ ਸੀ ਕਿ ਮੈਂ ਪੈਸੇ ਸੈਨ ਫਰਾਂਸਸੀਕੋ 'ਚ ਟਰਾਂਸਫਰ ਕੀਤੇ ਹਨ। ਫਿਲਹਾਲ, ਮੈਂ ਆਪਣੇ ਬੈਂਕ ਅਕਾਊਂਟ ਬਲਾਕ ਕਰਵਾ ਦਿੱਤਾ ਹੈ। ਮੈਂ ਬਸ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਉਹ ਕਰੈਡਿਟ ਕਾਰਡ ਦਾ ਇਸਤੇਮਾਲ ਕਰਦੇ ਸਮੇਂ ਜ਼ਿਆਦਾ ਤੋਂ ਜ਼ਿਆਦਾ ਸਾਵਧਾਨੀ ਵਰਤਣ ਅਤੇ ਆਪਣੇ ਪਾਸਵਰਡ ਦੀ ਗੁਪਤ ਬਣਾਏ ਰੱਖਣ।'


ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੋਈ ਟੀ. ਵੀ. ਸਟਾਰ ਬੈਂਕ ਫਰਾਡ ਦਾ ਸ਼ਿਕਾਰ ਹੋਇਆ ਹੈ। ਇਸ ਤੋਂ ਪਹਿਲਾਂ ਟੀ. ਵੀ. ਸਟਾਰ ਨਕੁਲ ਮਹਿਤਾ ਵੀ ਬੀਤੇ ਸਾਲ ਬੈਂਕ ਫਰਾਡ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਨੇ ਪੁਲਸ ਵਿਚ ਸ਼ਿਕਾਇਤ ਵੀ ਦਰਜ਼ ਕਰਵਾਈ ਸੀ ਪਰ ਅਭਿਨੇਤਾ ਨੂੰ ਉਨ੍ਹਾਂ ਦੇ ਪੈਸੇ ਵਾਪਿਸ ਨਾ ਮਿਲ ਸਕੇ ਸੀ।


Tags: Devoleena BhattacharjeeSaath Nibhaana SaathiyaDance India Dance 2Box Cricket League

Edited By

Manju

Manju is News Editor at Jagbani.