FacebookTwitterg+Mail

ਦੇਵੋਲੀਨਾ ਨੇ ਅਰਹਾਨ 'ਤੇ ਲਾਏ ਗੰਭੀਰ ਦੋਸ਼, ਸੁਣ ਘਰ ਵਾਲਿਆਂ ਨੂੰ ਵੀ ਲੱਗਾ ਵੱਡਾ ਝਟਕਾ

devoleena put shocking allegations on arhaan does black magic on rashami
05 February, 2020 10:16:21 AM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਹਾਲ ਹੀ 'ਚ ਰਸ਼ਮੀ ਦੇਸਾਈ ਦੀ ਦੋਸਤ ਦੇਵੋਲੀਨਾ ਭੱਟਾਚਾਰੀਆ ਨੇ ਸਵੀਕਾਰ ਕੀਤਾ ਕਿ ਅਰਹਾਨ ਖਾਨ ਰਸ਼ਮੀ ਦੇਸਾਈ ਦੇ ਨਾਲ ਨਾ ਸਿਰਫ ਬੁਰਾ ਵਤੀਰਾ ਕਰਦੇ ਨੇ ਸਗੋ ਰਸ਼ਮੀ ਦੇਸਾਈ 'ਤੇ ਕਾਲਾ ਯਾਦੂ ਵੀ ਕਰਦੇ ਹਨ। ਹਾਲਾਂਕਿ ਦੇਵੋਲੀਨਾ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਅਰਹਾਨ ਨੇ ਇਕ ਆਨਲਾਈਨ ਪੋਰਟਲ ਨੂੰ ਦਿੱਤਾ ਇੰਟਰਵਿਊ 'ਚ ਕਿਹਾ ਕਿ ਉਸ ਨੂੰ ਵਿਲਨ ਦੇ ਤੌਰ 'ਤੇ ਪੇਸ਼ ਕੀਤਾ ਗਿਆ, ਜੋ ਕਿ ਅਪਮਾਨਜਨਕ ਹੈ।''


ਦੱਸ ਦਈਏ ਕਿ ਅਰਹਾਨ 'ਬਿੱਗ ਬੌਸ 13' ਦੇ ਘਰ 'ਚ ਨਹੀਂ ਹੈ ਪਰ ਹੁਣ ਵੀ ਖਬਰਾਂ 'ਚ ਬਣਿਆ ਹੋਇਆ ਹੈ। ਇਸ ਲਈ ਹਿਮਾਂਸ਼ੀ ਖੁਰਾਨਾ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜੋ ਇਕ ਵਾਰ ਫਿਰ ਉਸ ਨੂੰ ਵਾਪਸ ਘਰ 'ਚ ਲੈ ਕੇ ਆਈ। ਪਿਛਲੇ ਹਫਤੇ ਦੇ 'ਵੀਕੈਂਡ ਕਾ ਵਾਰ' ਐਪੀਸੋਡ 'ਚ ਸਲਮਾਨ ਖਾਨ ਨੇ ਹਿਮਾਂਸ਼ੀ ਨੂੰ ਅਰਹਾਨ ਤੇ ਰਸ਼ਮੀ ਦੇਸਾਈ ਦੀਆਂ ਗੱਲਾਂ ਟੀ. ਵੀ. 'ਤੇ ਸ਼ੇਅਰ ਕਰਨ ਲਈ ਫਟਕਾਰ ਵੀ ਲਾਈ ਸੀ। ਰਸ਼ਮੀ ਦਾ ਬਚਾਅ ਕਰਦੇ ਹੋਏ ਦੇਵੋਲੀਨਾ ਨੇ ਕਿਹਾ ਕਿ ਰਸ਼ਮੀ ਨੂੰ ਅਰਹਾਨ ਦੇ ਵਿਆਹ ਤੇ ਬੱਚਿਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਬਾਰੇ 'ਚ ਹਾਲ ਹੀ 'ਚ ਇਕ ਇੰਟਰਵਿਊ 'ਚ ਅਰਹਾਨ ਥਾਨ ਨੇ ਦੇਵੋਲੀਨਾ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ, ਇਮਾਨਦਾਰੀ ਨਾਲ ਆਖਾ ਤਾਂ ਮੈਨੂੰ ਪਤਾ ਨਹੀਂ ਹੈ ਕਿ ਉਸ ਨੂੰ ਅਜਿਹਾ ਕਹਿਣ ਦਾ ਲਾਇਸੈਂਸ ਕਿਸ ਨੇ ਦਿੱਤਾ ਹੈ। ਉਹ ਬਿੱਗ ਬੌਸ 13 ਤੋਂ ਪਹਿਲਾਂ ਰਸ਼ਮੀ ਨੂੰ ਜਾਣਦੀ ਹੈ ਤੇ ਹੁਣ ਉਹ ਉਸ ਦੀ ਜ਼ਿੰਦਗੀ 'ਚ ਦਖਲਅੰਦਾਜ਼ੀ ਕਰ ਰਹੀ ਹੈ। ਮੈਨੂੰ ਪਤਾ ਹੈ ਕਿ ਰਸ਼ਮੀ ਦੇਵੋਲੀਨਾ ਦੀ ਤੁਲਨਾ 'ਚ ਜ਼ਿਆਦਾ ਲੰਬਾ ਸਮੇਂ ਲੈਂਦੀ ਹੈ।''


Tags: Salman KhanBigg Boss 13Devoleena BhattacharjeeShocking AllegationsArhaan KhanRashami DesaiTV Celebrity

About The Author

sunita

sunita is content editor at Punjab Kesari