ਨਵੀਂ ਦਿੱਲੀ(ਬਿਊਰੋ)— ਜ਼ਿੰਦਗੀ ਵਿਚ ਤੁਹਾਨੂੰ ਕਈ ਤਰ੍ਹਾਂ ਦੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਪਰ ਇਹ ਖਬਰ ਤੁਹਾਨੂੰ ਜ਼ਰੂਰ ਹੈਰਾਨ ਕਰ ਦੇਵੇਗੀ। ਅਸਲ, ਇਕ ਅਰਬਪਤੀ ਕਾਰੋਬਾਰੀ, ਜਿਸ ਨੂੰ ਸੋਸ਼ਲ ਮੀਡੀਆ ਸਾਈਟ, ਇੰਸਟਾਗ੍ਰਾਮ ਦਾ ਸ਼ਹਿਨਸ਼ਾਹ ਵੀ ਕਿਹਾ ਜਾਂਦਾ ਸੀ, ਨੇ ਇਕ ਬਿਕਨੀ ਮਾਡਲ 'ਤੇ ਮੁਕੱਦਮਾ ਦਰਜ ਕਰਵਾਇਆ ਹੈ। ਕਾਰੋਬਾਰੀ ਦਾ ਦੋਸ਼ ਹੈ ਕਿ ਮਾਡਲ ਨੇ ਇਕ ਫੋਟੋਸ਼ੂਟ ਦੌਰਾਨ ਕਾਰੋਬਾਰੀ ਦੇ ਕੁੱਤੇ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਕਾਰੋਬਾਰੀ ਟੋਨੀ ਟਾਟੋਨੀ ਨੇ ਮਾਡਲ ਡਿਆਨਾ ਮੌਨਿਰਾ 'ਤੇ ਗੰਭੀਰ ਦੋਸ਼ ਲਾਏ ਹਨ। ਟਾਟੋਨੀ ਦਾ ਦੋਸ਼ ਹੈ ਕਿ ਡਿਆਨਾ ਨੇ ਉਸ ਦੇ ਕੁੱਤੇ ਹੇਫ ਨੂੰ ਸੈਕਸ ਲਈ ਉਕਸਾਇਆ ਸੀ। ਇਹ ਘਟਨਾ ਸੰਯੁਕਤ ਰਾਜ ਅਮਰੀਕਾ ਦੇ ਲਾਸ ਏਂਜਲਸ ਦੀ ਹੈ। ਇਥੋਂ ਦੇ ਵੱਡੇ ਕਾਰੋਬਾਰੀ ਟਾਟੋਨੀ ਨੇ ਮੀਡੀਆ ਨੂੰ ਦੱਸਿਆ ਕਿ ਮਾਡਲ ਅਤੇ ਫੋਟੋਗ੍ਰਾਫਰ ਨੂੰ ਉਸ ਨੇ ਕਿਹਾ ਸੀ ਕਿ ਉਹ ਹੇਫ ਦੀਆਂ ਤਸਵੀਰਾਂ ਆਨਲਾਈਨ ਪੋਸਟ ਨਹੀਂ ਕਰਨਗੇ ਪਰ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਇਹ ਕੀਤਾ। ਇਸ ਮਾਮਲੇ ਵਿਚ ਮਾਡਲ ਨੇ ਵੀ ਕਾਰੋਬਾਰੀ 'ਤੇ ਦੋਸ਼ ਲਾਏ ਹਨ ਅਤੇ ਕਿਹਾ ਹੈ ਕਿ ਇਹ ਖੁਦ ਟਾਟੋਨੀ ਹੀ ਸੀ, ਜਿਸ ਨੇ ਕੁੱਤੇ ਨੂੰ ਉਕਸਾਇਆ ਸੀ ਅਤੇ ਫੋਟੋਗ੍ਰਾਫਰ ਕੋਈ ਹੋਰ ਨਹੀਂ ਖੁਦ ਟਾਟੋਨੀ ਹੀ ਸੀ। ਇਸ ਤਰ੍ਹਾਂ ਮੇਰਾ ਸੈਕਸ ਸ਼ੋਸ਼ਣ ਤਾਂ ਖੁਦ ਟਾਟੋਨੀ ਨੇ ਆਪਣੇ ਕੁੱਤੇ ਦੀ ਮਦਦ ਨਾਲ ਕੀਤਾ ਹੈ।