FacebookTwitterg+Mail

ਜਾਨਹਵੀ-ਈਸ਼ਾਨ ਸਟਾਰਰ ਫਿਲਮ 'ਧੜਕ' ਦਾ ਟਾਈਟਲ ਟਰੈਕ ਹੋਇਆ ਰਿਲੀਜ਼ (ਵੀਡੀਓ)

dhadak
20 June, 2018 03:02:37 PM

ਮੁੰਬਈ (ਬਿਊਰੋ)— ਕਰਨ ਜੌਹਰ ਦੇ ਪ੍ਰੋਡਕਸ਼ਨ ਹੇਠ ਬਣੀ ਫਿਲਮ 'ਧੜਕ' ਦਾ ਪਹਿਲਾ ਰੋਮਾਂਟਿਕ ਗੀਤ ਰਿਲੀਜ਼ ਹੋ ਗਿਆ ਹੈ। ਇਸ ਟਾਈਟਲ ਗੀਤ ਨੂੰ ਆਵਾਜ਼ ਸ਼੍ਰੇਆ ਘੋਸ਼ਾਲ ਨੇ ਦਿੱਤੀ ਹੈ। ਦਿਲ ਨੂੰ ਛੂਹ ਲੈਣ ਵਾਲੇ ਇਸ ਗੀਤ ਦੇ ਬੋਲ ਅਮਿਤਾਭ ਭੱਟਾਚਾਰਿਆ ਦੇ ਲਿਖੇ ਹਨ। ਅਜੇ-ਅਤੁਲ ਦੀ ਜੋੜੀ ਨੇ ਗੀਤ ਨੂੰ ਮਿਊਜ਼ਿਕ ਦਿੱਤਾ ਹੈ। ਉੱਥੇ ਹੀ ਇਸ ਗੀਤ ਦੀ ਵੀਡੀਓ 'ਚ ਜਾਨਹਵੀ ਅਤੇ ਈਸ਼ਾਨ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

ਦੱਸਣਯੋਗ ਹੈ ਕਿ ਫਿਲਮ 'ਧੜਕ' ਦਾ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਕਰ ਰਹੇ ਹਨ, ਜਦਕਿ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਹ ਬਲਾਕਬਸਟਰ ਮਰਾਠੀ ਫਿਲਮ 'ਸੈਰਾਟ' ਦਾ ਰੀਮੇਕ ਹੈ। ਇਸ ਤੋਂ ਇਲਾਵਾ ਇਹ ਫਿਲਮ 20 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Janhvi Kapoor Ishaan Khattar Dhadak Karan JoharTitle Track Bollywood Actress

Edited By

Kapil Kumar

Kapil Kumar is News Editor at Jagbani.